ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ

Friday, Nov 04, 2022 - 03:16 PM (IST)

ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਹਾਲ ਹੀ 'ਚ ਮੁੰਬਈ ਦੇ ਬਾਂਦਰਾ ਇਲਾਕੇ 'ਚ ਇਕ ਡੁਪਲੈਕਸ ਖਰੀਦਿਆ ਹੈ, ਜਿਸ ਦੀ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖ਼ਬਰਾਂ  ਮੁਤਾਬਕ ਇਹ ਬੰਗਲਾ ਜਾਨ੍ਹਵੀ ਨੇ 12 ਅਕਤੂਬਰ ਨੂੰ ਖ਼ਰੀਦਿਆ ਸੀ, ਜਿਸ ਲਈ ਉਸ ਨੇ 3.90 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫ਼ੀਸ ਅਦਾ ਕੀਤੀ ਹੈ।

PunjabKesari

ਇਹ ਵੀ ਪੜ੍ਹੋ- ਓਵਰ ਸਾਈਜ਼ ਕੋਟ ਅਤੇ ਮੈਚਿੰਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ

ਜਾਹਨਵੀ ਦਾ ਇਹ ਡੁਪਲੈਕਸ 8,669 ਵਰਗ ਫੁੱਟ ’ਚ ਫ਼ੈਲਿਆ ਹੋਇਆ ਹੈ। ਘਰ ਤੋਂ ਇਲਾਵਾ ਇਸ ’ਚ ਇੱਕ ਪ੍ਰਾਈਵੇਟ ਗਾਰਡਨ, ਸਵੀਮਿੰਗ ਪੂਲ ਅਤੇ 5 ਕਾਰ ਪਾਰਕਿੰਗ ਏਰੀਆ ਹੈ।

PunjabKesari

ਜਾਨਹਵੀ ਕਪੂਰ ਨੇ ਇਸ ਸਾਲ ਜੁਲਾਈ ’ਚ ਆਪਣਾ 3456 ਵਰਗ ਫੁੱਟ ਦਾ ਪੁਰਾਣਾ ਘਰ ਵੇਚ ਦਿੱਤਾ ਸੀ। ਉਸਨੇ ਦਸੰਬਰ 2020 ’ਚ ਜੁਹੂ ’ਚ ਇਹ ਟ੍ਰਿਪਲੈਕਸ ਘਰ 39 ਕਰੋੜ ਰੁਪਏ ’ਚ ਖ਼ਰੀਦਿਆ ਸੀ, ਜਿਸਨੂੰ ਉਸਨੇ ਹਾਲ ਹੀ ’ਚ ਰਾਜਕੁਮਾਰ ਰਾਓ ਨੂੰ 44 ਕਰੋੜ ਰੁਪਏ ’ਚ ਵੇਚ ਦਿੱਤਾ ਸੀ। ਜਾਹਨਵੀ ਨੇ ਪਿਛਲੇ 2 ਸਾਲਾਂ 'ਚ 3 ਰੀਅਲ ਅਸਟੇਟ ਡੀਲ ਕੀਤੇ ਹਨ।

PunjabKesari

ਜਾਹਨਵੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਸ਼ਾਂਕ ਖ਼ੇਤਾਨ ਦੀ ਫ਼ਿਲਮ 'ਧੜਕ' ਨਾਲ ਕੀਤੀ ਸੀ। ਇਸ ਫ਼ਿਲਮ ’ਚ ਕੰਮ ਕਰਨ ਲਈ ਉਸ ਨੂੰ ਸ਼੍ਰੀਦੇਵੀ ਨੇ ਸਿਖਲਾਈ ਦਿੱਤੀ ਸੀ। ਜਾਹਨਵੀ ਨੇ ਸ਼ੂਟਿੰਗ ਦੌਰਾਨ ਹੀ ਕਥਕ ਸਿੱਖੀ ਸੀ। ਇਹ ਫ਼ਿਲਮ 20 ਜੁਲਾਈ 2018 ਨੂੰ ਰਿਲੀਜ਼ ਹੋਈ ਸੀ।

PunjabKesari

ਇਹ ਵੀ ਪੜ੍ਹੋ- ਈਸ਼ਾ ਦਿਓਲ ਦੇ ਜਨਮਦਿਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਬਾਲੀਵੁੱਡ ਸਿਤਾਰਿਆਂ ਨੇ ਪਾਰਟੀ ’ਚ ਕੀਤੀ ਸ਼ਿਰਕਤ

 ਦੂਜੇ ਪਾਸੇ ਜਾਹਨਵੀ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’, ‘ਬਾਵਲ’, ‘ਤਖਤ’, ‘ਦੋਸਤਾਨਾ 2’ ਅਤੇ ‘ਕਿੱਟੀ’ ’ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 


author

Shivani Bassan

Content Editor

Related News