ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼

Saturday, Aug 27, 2022 - 12:14 PM (IST)

ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼

ਮੁੰਬਈ- ਮਰਹੂਮ ਅਦਾਕਾਰ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਆਪਣੇ ਲੁੱਕ ਨਾਲ ਲੋਕਾਂ ਧਿਆਨ ਖਿੱਚਣ ’ਚ ਕੋਈ ਕਸਰ ਨਹੀਂ ਛੱਡਦੀ। ਅਦਾਕਾਰਾ ਨੇ ਅਦਾਕਾਰੀ ਦੇ ਨਾਲ ਫੈਸ਼ਨ ’ਚ ਵੀ ਆਪਣੀ ਖ਼ਾਸ ਪਛਾਣ ਬਣਾਈ ਹੈ। ਜਾਹਨਵੀ ਦਾ ਸੋਸ਼ਲ ਮੀਡੀਆ ਅਕਾਊਂਟ ਉਸ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

PunjabKesari

ਹਾਲ ਹੀ ’ਚ ਜਾਹਨਵੀ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ, ਜਦੋਂ ਉਹ ਕੁਣਾਲ ਰਾਵਲ ਦੀ ਪ੍ਰੀ-ਵੈਡਿੰਗ ਪਾਰਟੀ ’ਚ ਪਹੁੰਚੀ। ਕੁਣਾਲ ਰਾਵਲ ਦੀ ਵਿਆਹ ਤੋਂ ਪਹਿਲਾਂ ਦੀ ਪਾਰਟੀ ’ਚ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਪਰ ਜਾਹਨਵੀ ਨੇ ਸਾਰੀ ਲਾਈਮਲਾਈਟ ਚੋਰੀ ਕਰ ਲਈ ਜਦੋਂ ਉਹ ਸਾੜ੍ਹੀ ਲੁੱਕ ’ਚ ਪਾਰਟੀ ’ਚ ਪਹੁੰਚੀ।

PunjabKesari

ਇਹ ਵੀ ਪੜ੍ਹੋ : ਕੁਨਾਲ-ਅਰਪਿਤਾ ਦੀ ਪ੍ਰੀ-ਵੈਡਿੰਗ ਪਾਰਟੀ ’ਚ ਪਤਨੀ ਨਤਾਸ਼ਾ ਨਾਲ ਪਹੁੰਚੇ ਵਰੁਣ, ਸਫ਼ੈਦ ਲਹਿੰਗੇ ’ਚ ਲੱਗ ਰਹੀ ਖ਼ੂਬਸੂਰਤ

ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਆਈਵਰੀ ਕਲਰ ਦੀ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਸੀ। ਇਸ ਸਾੜ੍ਹੀ ਦੇ ਨਾਲ, ਉਸਨੇ ਰੇਸ਼ਮ ਅਤੇ ਸਾਟਿਨ ਫੈਬਰਿਕ ਦਾ ਬਲਾਊਜ਼ ਪਾਇਆ ਹੈ ਜੋ ਉਸਦੇ ਰਵਾਇਤੀ ਅਵਤਾਰ ’ਚ ਮਾਡਰਨ ਲੁੱਕ ਦੇ ਰਿਹਾ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵੱਖਰੇ ਅੰਦਾਜ਼ ਨਾਲ ਫ਼ੋਟੋਸ਼ੂਟ ਕਵਾਇਆ।ਜਿਸ ’ਚ ਅਦਾਕਾਰਾ ਨੇ ਬੈਕਲੈੱਸ ਪੋਜ਼ ਦਿੱਤੇ। ਹਰ ਕੋਈ ਅਦਾਕਾਰਾ ਦੇ ਇਸ ਆਰਸ਼ਿਤ ਲੁੱਕ ਨੂੰ ਦੇਖਦਾ ਰਹਿ ਗਿਆ।

PunjabKesari

ਜਾਹਨਵੀ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਉਸ ਨੇ ਗਲੋਸੀ ਲਿਪਸ, ਸਮੋਕੀ ਆਈ-ਸ਼ੈਡੋ, ਮਸਕਾਰਾ, ਆਈਲਾਈਨਰ, ਅਤੇ ਬਲੱਸ਼ ਹੋਈ ਗੱਲ੍ਹਾਂ ਨਾਲ ਆਪਣੀ ਗਲੈਮਰਸ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਜਾਹਨਵੀ ਨੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਗਲੈਮਰਸ ਲੱਗ ਰਹੀ ਹੈ । ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਮੈਂ ਹਮੇਸ਼ਾ ਤੋਂ ਅਕਸ਼ੈ ਕੁਮਾਰ ਦੀ ਪ੍ਰਸ਼ੰਸਕ ਰਹੀ ਹਾਂ : ਰਕੁਲਪ੍ਰੀਤ

PunjabKesari

ਇਸ ਦੇ ਨਾਲ ਅਦਾਕਾਰਾ ਦੇ  ਈਅਰਰਿੰਗਸ ਅਦਾਕਾਰਾ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ। ਹਸੀਨਾ ਦਾ ਸਮੁੱਚਾ ਲੁੱਕ ਬਹੁਤ ਹੀ ਕਾਤਲ ਲੱਗ ਰਿਹਾ ਸੀ। ਉਸ ਦੇ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਇਸ ਸਮੇਂ ‘ਬਾਵਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ’ਚ ਉਸ ਦੇ ਨਾਲ ਵਰੁਣ ਧਵਨ ਹਨ। ਇਹ 7 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

PunjabKesari

ਪ੍ਰਸ਼ੰਸਕ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ। ਇਸ ਤੋਂ ਇਲਾਵਾ ਜਾਹਨਵੀ ‘ਮਿਸਟਰ ਐਂਡ ਮਿਸਿਜ਼ ਮਾਹੀ’ ’ਚ ਨਜ਼ਰ ਆਵੇਗੀ।

PunjabKesari


author

Shivani Bassan

Content Editor

Related News