ਜਾਹਨਵੀ ਕਪੂਰ ਨੇ ਚਮਕਦਾਰ ਡਰੈੱਸ ’ਚ ਕਰਵਾਇਆ ਦਿਲਕਸ਼ ਫੋਟੋਸ਼ੂਟ (ਤਸਵੀਰਾਂ)

Saturday, Mar 13, 2021 - 03:06 PM (IST)

ਜਾਹਨਵੀ ਕਪੂਰ ਨੇ ਚਮਕਦਾਰ ਡਰੈੱਸ ’ਚ ਕਰਵਾਇਆ ਦਿਲਕਸ਼ ਫੋਟੋਸ਼ੂਟ (ਤਸਵੀਰਾਂ)

ਮੁੰਬਈ: ਚਮਕਦਾਰ ਡਰੈੱਸ ਬੀ-ਟਾਊਨ ਦੀਆਂ ਹਸੀਨਾਵਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ ’ਚੋਂ ਇਕ ਹੈ। ਮਲਾਇਕਾ ਅਰੋੜਾ, ਕਰੀਨਾ ਕਪੂਰ ਸਮੇਤ ਕਈ ਅਦਾਕਾਰਾ ਚਮਕਦਾਰ ਡਰੈੱਸ ’ਚ ਆਪਣੀ ਹੌਟ ਲੁੱਕ ਦਿਖਾ ਚੁੱਕੀਆਂ ਹਨ। ਉੱਧਰ ਹੁਣ ਜਾਹਨਵੀ ਕਪੂਰ ਦਾ ਨਾਂ ਵੀ ਇਸ ਲਿਸਟ ’ਚ ਸ਼ਾਮਲ ਹੋ ਗਿਆ ਹੈ। 

PunjabKesari
ਹਾਲ ਹੀ ’ਚ ਅਦਾਕਾਰਾ ਜਾਹਨਵੀ ਕਪੂਰ ਨੇ ਚਮਕਦਾਰ ਡਰੈੱਸ ’ਚ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਪੀਚ ਰੰਗ ਦੀ ਸ਼ਾਰਟ ਚਮਕਦਾਰ ਡਰੈੱਸ ’ਚ ਬੋਲਡ ਦਿਖਾਈ ਦੇ ਰਹੀ ਹੈ। 

PunjabKesari
ਜਾਹਨਵੀ ਨੇ ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਜਾਹਨਵੀ ਕੈਮਰੇ ਦੇ ਸਾਹਮਣੇ ਸਟਾਈਲਿਸ਼ ਅੰਦਾਜ਼ ’ਚ ਪੋਜ ਦੇ ਰਹੀ ਹੈ। ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਦੀ ‘ਰੂਹੀ’ ਹਾਲ ਹੀ ’ਚ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਉਸ ਦੇ ਨਾਲ ਅਦਾਕਾਰ ਰਾਜਕੁਮਾਰ ਰਾਓ ਅਤੇ ਕਰਨ ਸ਼ਰਮਾ ਹਨ। ਲਾਕਡਾਊਨ ਤੋਂ ਬਾਅਦ ਪਹਿਲੇ ਵੱਡੇ ਬਜਟ ਵਾਲੀ ਫ਼ਿਲਮ ਹੈ ਜੋ ਸਿਨੇਮਾਘਰ ’ਚ ਰਿਲੀਜ਼ ਹੋਈ ਹੈ।

PunjabKesari
ਇਸ ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ‘ਰੂਹੀ’ ਨੇ ਲਗਭਗ 3 ਕਰੋੜ ਰੁਪਏ ਦੀ ਕਮਾਈ ਕੀਤੀ। ਉੱਧਰ ਦੂਜੇ ਦਿਨ ਫ਼ਿਲਮ ਨੇ 2.25 ਕਰੋੜ ਦੀ ਕਮਾਈ ਕੀਤੀ ਹੈ। ਜਾਹਨਵੀ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਗੁਡਲਕ ਜੈਰੀ’ ਅਤੇ ‘ਦੋਸਤਾਨਾ’ ਹੈ। 

PunjabKesari


author

Aarti dhillon

Content Editor

Related News