ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ਚੱਲ ਰਹੀ ਹੈ ਵਧੀਆ, ਅਗਲੇ ਹਫਤੇ ਸਾਹਮਣੇ ਆਵੇਗੀ ਪਹਿਲੀ ਝਲਕ (ਦੇਖੋ ਤਸਵੀਰਾਂ)

Saturday, Mar 19, 2016 - 05:58 PM (IST)

 ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ਚੱਲ ਰਹੀ ਹੈ ਵਧੀਆ, ਅਗਲੇ ਹਫਤੇ ਸਾਹਮਣੇ ਆਵੇਗੀ ਪਹਿਲੀ ਝਲਕ (ਦੇਖੋ ਤਸਵੀਰਾਂ)

ਮੁੰਬਈ— ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ਵਧੀਆ ਚੱਲ ਰਹੀ ਹੈ। ਰਣਬੀਰ ਨਿਰਦੇਸ਼ਕ ਅਨੁਰਾਗ ਬਾਸੂ ਨਾਲ ਮਿਲ ਕੇ ਫਿਲਮ ''ਜੱਗਾ ਜਾਸੂਸ'' ਦਾ ਨਿਰਮਾਣ ਕਰ ਰਹੇ ਹਨ। ਫਿਲਮ ''ਚ ਰਣਬੀਰ ਅਤੇ ਕੈਟਰੀਨਾ ਕੈਫ ਦੀਆਂ ਮੁੱਖ ਭੂਮਿਕਾਵਾਂ ਹਨ। ਰਣਬੀਰ ਅਤੇ ਕੈਟਰੀਨਾ ਦੇ ਕਥਿਤ ਵੱਖ ਹੋਣ ਦੀਆਂ ਖਬਰਾਂ ਤੋਂ ਬਾਅਦ ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ''ਚ ਰੁਕਾਵਟ ਦੀਆਂ ਖਬਰਾਂ ਆ ਰਹੀਆਂ ਸਨ। ਇਸ ਫਿਲਮ ਦੀ ਸ਼ੂਟਿੰਗ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦੁਬਾਰਾ ਸ਼ੁਰੂ ਕੀਤੀ ਗਈ ਹੈ। 
ਕੈਟਰੀਨਾ ਦੀ ਹਾਲ ਹੀ ''ਚ ਰਿਲੀਜ਼ ਫਿਲਮ ''ਫਿਤੂਰ'' ਬਾਕਸ ਆਫਿਸ ''ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਅਤੇ ਰਣਬੀਰ ਦੀ ਵੀ ਫਿਲਮ ''ਤਮਾਸ਼ਾ'' ਜ਼ਿਆਦਾ ਨਾ ਚੱਲ ਸਕੀ। ਹੁਣ ਦੋਹਾਂ ਦੇ ਕੈਰੀਅਰ ਦੀ ਡੁੱਬਦੀ ਕਿਸ਼ਤੀ ਨੂੰ ਫਿਲਮ ''ਜੱਗਾ ਜਾਸੂਸ'' ਦਾ ਹੀ ਸਹਾਰਾ ਹੈ। ਰਣਬੀਰ ਨੇ ਕਿਹਾ ਕਿ ਫਿਲਮ ''ਜੱਗਾ ਜਾਸੂਸ'' ਦੇ ਸੈੱਟ ''ਤੇ ਕੰਮ ਚੰਗੇ ਢੰਗ ਨਾਲ ਅਤੇ ਪਿਆਰ ਨਾਲ ਹੋ ਰਿਹਾ ਹੈ। ਮੈਂ, ਕੈਟਰੀਨਾ ਅਤੇ ਅਨੁਰਾਹ ਬਹੁਤ ਹੀ ਪਿਆਰ ਨਾਲ ਕੰਮ ਕਰ ਰਹੇ ਹਾਂ। ਅਗਲੇ ਮਹੀਨੇ ਫਿਲਮ ਦੀ ਪਹਿਲੀ ਝਲਕ ਤੁਹਾਨੂੰ ਦੇਖਣ ਨੂੰ ਮਿਲੇਗੀ।''''


Related News