ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ

11/30/2022 10:58:17 AM

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਸੁਪਰਹਿੱਟ ਗੀਤ ‘ਸੇਮ ਬੀਫ’ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਸਿੱਧੂ ਤੇ ਬੋਹੇਮੀਆ ਦੋਵਾਂ ਦੇ ਪ੍ਰਸ਼ੰਸਕ ਨਿਰਾਸ਼ ਹਨ। ਇਸ ਗੀਤ ਨੂੰ ਬੋਹੇਮੀਆ ਦੇ ਕਰੀਬੀ ਜੇ ਹਿੰਦ ਨੇ ਯੂਟਿਊਬ ਤੋਂ ਕਾਪੀਰਾਈਟ ਦੇ ਚਲਦਿਆਂ ਹਟਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਕਤਲ ਨੂੰ ਪੂਰੇ ਹੋਏ 6 ਮਹੀਨੇ ਤਾਂ ਭੈਣ ਅਫਸਾਨਾ ਖ਼ਾਨ ਹੋ ਗਈ ਭਾਵੁਕ, ਪੜ੍ਹੋ ਕੀ ਲਿਖਿਆ

ਜੇ ਹਿੰਦ ਨੇ ਗੀਤ ਯੂਟਿਊਬ ਤੋਂ ਕਿਉਂ ਹਟਵਾਇਆ, ਇਸ ਦੀ ਵਜ੍ਹਾ ਉਸ ਨੇ ਖੁੱਲ੍ਹ ਕੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਚ ਦੱਸੀ ਹੈ। ਜੇ ਹਿੰਦ ਨੇ ਲਿਖਿਆ, ‘‘ਕੁਝ ਕਾਨੂੰਨੀ ਕਾਰਨਾਂ ਕਰਕੇ ਕੁਝ ਵੀਡੀਓਜ਼ ਨੂੰ ਮੇਰੀ ਲੀਗਲ ਟੀਮ ਵਲੋਂ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਉਹ ਵੀਡੀਓਜ਼ ਹਨ, ਜਿਨ੍ਹਾਂ ’ਚ ਮੈਂ ਫੀਚਰ ਕੀਤਾ ਹੈ ਜਾਂ ਜਿਨ੍ਹਾਂ ’ਚ ਮੇਰਾ ਕੰਮ ਹੈ। ਇਹ ਵੀਡੀਓਜ਼ ਜਦੋਂ ਤਕ ਸਾਗਾ ਮਿਊਜ਼ਿਕ ਨਾਲ ਮਾਮਲਾ ਸੁਲਝ ਨਹੀਂ ਜਾਂਦਾ, ਉਦੋਂ ਤਕ ਯੂਟਿਊਬ ’ਤੇ ਵਾਪਸ ਨਹੀਂ ਆਉਣਗੀਆਂ।’’

ਜੇ ਹਿੰਦ ਨੇ ਅੱਗੇ ਲਿਖਿਆ, ‘‘ਮੈਂ ਪ੍ਰਾਰਥਨਾ ਕਰਨਾ ਹਾਂ ਕਿ ਜਲਦ ਇਹ ਮਾਮਲਾ ਸੁਲਝ ਜਾਵੇ। ਅਸੀਂ ਕਾਫੀ ਲੰਮੇ ਸਮੇਂ ਤੋਂ ਆਜ਼ਾਦੀ ਦੀ ਇਹ ਲੜਾਈ ਲੜ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਭ ਕੁਝ ਜਲਦ ਠੀਕ ਹੋ ਜਾਵੇਗਾ ਤੇ ਵੀਡੀਓਜ਼ ਵੀ ਵਾਪਸ ਆ ਜਾਣਗੀਆਂ।’’

PunjabKesari

ਦੱਸ ਦੇਈਏ ਕਿ ਜੇ ਹਿੰਦ ਨੇ ਸਿਰਫ ‘ਸੇਮ ਬੀਫ’ ਹੀ ਨਹੀਂ, ਸਗੋਂ ‘ਕਦੇ ਕਦੇ’, ‘ਇਕ ਦਿਨ’, ‘ਫਿਰ ਇਕ ਤੇਰਾ ਪਿਆਰ’, ਨਿਸ਼ਾਨਾ ਤੇ ‘ਐਟੀਚਿਊਡ’ ਵਰਗੇ ਗੀਤਾਂ ਨੂੰ ਵੀ ਯੂਟਿਊਬ ਤੋਂ ਡਿਲੀਟ ਕਰਵਾਇਆ ਹੈ।

ਅਖੀਰ ’ਚ ਜੇ ਹਿੰਦ ਨੇ ਲਿਖਿਆ, ‘‘ਇਹ ਕਿਸੇ ਗੀਤ ਤੇ ਆਰਟਿਸਟ ਖ਼ਿਲਾਫ਼ ਨਹੀਂ ਹੈ, ਇਹ ਸਾਡੀ ਸਾਗਾ ਮਿਊਜ਼ਿਕ ਤੇ ਸੁਮੀਤ ਸਿੰਘ ਨਾਲ ਆਜ਼ਾਦੀ ਤੇ ਨਿਰਪੱਖਤਾ ਦੀ ਪਿਛਲੇ ਦੋ ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨਾਲ ਸਬੰਧਤ ਹੈ।’’

PunjabKesari

ਹੁਣ ਜੇ ਹਿੰਦ ਦੀ ਸਾਗਾ ਮਿਊਜ਼ਿਕ ਤੇ ਸੁਮੀਤ ਸਿੰਘ ਨਾਲ ਇਹ ਲੜਾਈ ਪੈਸਿਆਂ ਨੂੰ ਲੈ ਕੇ ਹੈ ਜਾਂ ਇਸ ਪਿੱਛੇ ਕੋਈ ਹੋਰ ਵਜ੍ਹਾ ਹੈ, ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਜੇ ਹਿੰਦ ਦੀਆਂ ਸਟੋਰੀਜ਼ ਤੋਂ ਇੰਝ ਲੱਗ ਰਿਹਾ ਹੈ ਕਿ ਇਹ ਮਾਮਲਾ ਪੈਸਿਆਂ ਨਾਲ ਜੁੜਿਆ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News