ਅਦਾਕਾਰਾ ਈਸ਼ਾ ਕੋਪੀਕਰ ਨੇ ਰਾਮ ਨੌਮੀ ''ਤੇ ਮਾਤਾ ਵੈਸ਼ਨੋ ਦੇਵੀ ਮੰਦਰ ''ਚ ਭਰੀ ਹਾਜ਼ਰੀ
Sunday, Apr 06, 2025 - 04:27 PM (IST)

ਕਟੜਾ (ਏਜੰਸੀ)- ਅਦਾਕਾਰਾ ਈਸ਼ਾ ਕੋਪੀਕਰ ਨੇ ਰਾਮ ਨੌਮੀ ਦੇ ਮੌਕੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਹਾਜ਼ਰੀ ਭਰੀ। 'ਡੌਨ' ਅਦਾਕਾਰਾ ਨੇ ਇਸ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ 'ਨੌਮੀ ਦੀਆਂ ਮੁਬਾਰਕਾਂ' ਦਿੱਤੀਆਂ। ਉਨ੍ਹਾਂ ਨੇ ਖੁਦ ਨੂੰ ਨਰਾਤਿਆਂ ਦੇ ਆਖਰੀ ਸ਼ੁਭ ਦਿਨ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਲਈ ਖੁਸ਼ਕਿਸਮਤ ਦੱਸਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਕੋਪੀਕਰ ਨੇ ਕਿਹਾ, "ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਨਰਾਤਿਆਂ ਦੌਰਾਨ ਨੌਮੀ ਦੇ ਦਿਨ ਇਸ ਸਥਾਨ 'ਤੇ ਆਏ। ਤੁਹਾਨੂੰ ਸਾਰਿਆਂ ਨੂੰ ਵੈਸ਼ਨੋ ਦੇਵੀ ਦਾ ਅਸ਼ੀਰਵਾਦ। ਜੈ ਮਾਤਾ ਦੀ।" ਇਸ ਪਵਿੱਤਰ ਯਾਤਰਾ ਦੌਰਾਨ ਅਦਾਕਾਰਾ ਨੇ ਗੁਲਾਬੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ।