ਕੀ ਅਦਾਕਾਰਾ ਉਰਮਿਲਾ ਮਾਤੋਂਡਕਰ ਜਾਵੇਗੀ ਬਿਗ ਬੌਸ 'ਚ ? ਜਾਣੋ

Wednesday, Oct 02, 2024 - 11:45 AM (IST)

ਕੀ ਅਦਾਕਾਰਾ ਉਰਮਿਲਾ ਮਾਤੋਂਡਕਰ ਜਾਵੇਗੀ ਬਿਗ ਬੌਸ 'ਚ ? ਜਾਣੋ

ਮੁੰਬਈ- ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। 25 ਸਤੰਬਰ ਨੂੰ ਖਬਰ ਆਈ ਸੀ ਕਿ ਉਰਮਿਲਾ ਆਪਣੇ ਮੁਸਲਿਮ ਪਤੀ ਮੋਹਸਿਨ ਅਖਤਰ ਨੂੰ ਤਲਾਕ ਦੇ ਸਕਦੀ ਹੈ। ਇਸ ਖਬਰ ਦੇ 5 ਦਿਨਾਂ ਬਾਅਦ ਹੁਣ ਉਰਮਿਲਾ ਮਾਤੋਂਡਕਰ ਦੀ ਬਿੱਗ ਬੌਸ 18 'ਚ ਐਂਟਰੀ ਦੀ ਖਬਰ ਵੀ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੋਅ ਨੂੰ ਲੈ ਕੇ ਉਰਮਿਲਾ ਨਾਲ ਗੱਲਬਾਤ ਚੱਲ ਰਹੀ ਹੈ।ਬਿੱਗ ਬੌਸ ਨਾਲ ਜੁੜੀ ਖਬਰ ਸ਼ੇਅਰ ਕਰਨ ਵਾਲੇ ਸੋਸ਼ਲ ਮੀਡੀਆ ਪੇਜ ਦੇ ਮੁਤਾਬਕ, ਉਰਮਿਲਾ ਮਾਤੋਂਡਕਰ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 18 ਦਾ ਹਿੱਸਾ ਬਣ ਸਕਦੀ ਹੈ। ਸ਼ੋਅ ਨੂੰ ਲੈ ਕੇ ਮੇਕਰਸ ਅਤੇ ਅਦਾਕਾਰਾ ਵਿਚਾਲੇ ਗੱਲਬਾਤ ਚੱਲ ਰਹੀ ਹੈ। ਉਰਮਿਲਾ ਦਾ ਸਲਮਾਨ ਖਾਨ ਨਾਲ ਬੰਧਨ ਵੀ ਕਾਫੀ ਚੰਗਾ ਹੈ। ਦੋਵਾਂ ਨੇ 1999 'ਚ ਫਿਲਮ 'ਜਾਨਮ ਸਮਝਾ ਕਰੋ' 'ਚ ਕੰਮ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਹਿਨਾ ਖ਼ਾਨ ਨੇ ਕੀਤਾ ਰੈਂਪ ਵਾਕ, ਫੈਨਜ਼ ਨੇ ਕਿਹਾ ਸ਼ੇਰਨੀ...

ਕੁਝ ਦਿਨ ਪਹਿਲਾਂ ਉਰਮਿਲਾ ਮਾਤੋਂਡਕਰ ਨੂੰ ਲੈ ਕੇ ਖਬਰ ਆਈ ਸੀ ਕਿ ਅਦਾਕਾਰਾ ਨੇ ਮੁੰਬਈ ਕੋਰਟ 'ਚ ਤਲਾਕ ਲਈ ਦਾਇਰ ਕੀਤੀ ਹੈ। ਦੋਵੇਂ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਫਾਲੋ ਵੀ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਉਰਮਿਲਾ ਨੇ ਪਿਛਲੇ ਸਾਲ ਜੂਨ 'ਚ ਈਦ 'ਤੇ ਪਤੀ ਮੋਹਸਿਨ ਨਾਲ ਆਪਣੀ ਆਖਰੀ ਤਸਵੀਰ ਪੋਸਟ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਉਰਮਿਲਾ ਦੇ ਪਤੀ ਉਨ੍ਹਾਂ ਤੋਂ 10 ਸਾਲ ਛੋਟੇ ਹਨ ਅਤੇ ਦੋਹਾਂ ਨੇ 2016 'ਚ ਲਵ ਮੈਰਿਜ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News