ਕੀ ਗਰਭਵਤੀ ਹੈ Nimrat Kaur? ਆਖਿਰ ਕੀ ਹੈ ਵਾਇਰਲ ਹੋ ਰਹੀ ਇਸ ਪੋਸਟ ਦੀ ਸੱਚਾਈ, ਜਾਣੋ

Saturday, Nov 23, 2024 - 04:00 PM (IST)

ਕੀ ਗਰਭਵਤੀ ਹੈ Nimrat Kaur? ਆਖਿਰ ਕੀ ਹੈ ਵਾਇਰਲ ਹੋ ਰਹੀ ਇਸ ਪੋਸਟ ਦੀ ਸੱਚਾਈ, ਜਾਣੋ

ਮੁੰਬਈ- ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਨਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਜੋੜੇ ਦਾ ਰਿਸ਼ਤਾ ਟੁੱਟਣ ਵਾਲਾ ਹੈ। ਅਜਿਹੇ 'ਚ ਖਬਰਾਂ ਆ ਰਹੀਆਂ ਹਨ ਕਿ ਅਭਿਸ਼ੇਕ ਅਤੇ ਐਸ਼ਵਰਿਆ ਦੇ ਰਿਸ਼ਤੇ 'ਚ ਦਰਾਰ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਨਿਮਰਤ ਕੌਰ ਹੈ। ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਅਭਿਸ਼ੇਕ ਬੱਚਨ ਨੇ ਨਿਮਰਤ ਕੌਰ ਦੇ ਕਾਰਨ ਆਪਣੀ ਪਤਨੀ ਐਸ਼ਵਰਿਆ ਨਾਲ ਧੋਖਾ ਕੀਤਾ ਹੈ। 
ਇਸ ਵਿਚਾਲੇ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਨਿਮਰਤ ਕੌਰ ਗਰਭਵਤੀ ਹੈ। ਇਸ ਖਬਰ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਹਰ ਕੋਈ ਇਸ ਵਾਇਰਲ ਖਬਰ ਦੀ ਸੱਚਾਈ ਜਾਣਨਾ ਚਾਹੁੰਦਾ ਹੈ। ਆਓ ਜਾਣਦੇ ਹਾਂ ਇਸ ਖਬਰ ਵਿੱਚ ਕਿੰਨੀ ਸੱਚਾਈ ਤੇ ਕਿੰਨਾ ਝੂਠ...


ਨਿਮਰਤ ਕੌਰ ਦਾ ਸੱਚ ਆਇਆ ਸਾਹਮਣੇ  
ਨਿਮਰਤ ਕੌਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਅਭਿਨੇਤਰੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਨਿਮਰਤ ਕੌਰ ਜਲਦ ਹੀ ਬੱਚਨ ਪਰਿਵਾਰ ਨੂੰ ਬੇਟੇ ਦੇ ਰੂਪ 'ਚ ਤੋਹਫਾ ਦੇਣ ਜਾ ਰਹੀ ਹੈ ਅਤੇ ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਇਹੀ ਵਜ੍ਹਾ ਹੈ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦਾ ਤਲਾਕ ਹੋ ਰਿਹਾ ਹੈ। ਹੁਣ ਇਸ ਵੀਡੀਓ ਦੀ ਸੱਚਾਈ ਸਾਹਮਣੇ ਆ ਗਈ ਹੈ। ਇਸ ਖਬਰ ਤੋਂ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)

PunjabKesari
ਨਿਮਰਤ ਕੌਰ ਦੇ ਗਰਭਵਤੀ ਹੋਣ ਦਾ ਸੱਚ ਆਇਆ ਸਾਹਮਣੇ
ਦੱਸ ਦੇਈਏ ਕਿ ਨਿਮਰਤ ਕੌਰ ਦੇ ਗਰਭਵਤੀ ਹੋਣ ਦੀ ਖਬਰ ਝੂਠੀ ਹੈ। ਇਸ ਵੀਡੀਓ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਫੋਟੋ ਸਿਰਫ ਗਲਤ ਤਰੀਕੇ ਨਾਲ ਬਣਾਈ ਗਈ ਹੈ ਅਤੇ ਐਡਿਟ ਕੀਤੀ ਗਈ ਹੈ। ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀ ਇਕ ਹੀ ਬੇਟੀ ਆਰਾਧਿਆ ਬੱਚਨ ਹੈ। ਇਸ ਪੋਸਟ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਨਿਮਰਤ ਕੌਰ ਦੇ ਅਕਸ ਨੂੰ ਖਰਾਬ ਕਰਨ ਲਈ ਕਿਸੇ ਨੇ ਇਹ ਘਟੀਆ ਮਜ਼ਾਕ ਕੀਤਾ ਹੈ।

ਇਹ ਵੀ ਪੜ੍ਹੋ-ਇਸ ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਬਾਅਦ ਛੱਡੀਆਂ ਫਿਲਮਾਂ, ਅੱਜ ਵੀ ਹੈ ਕਰੋੜਾਂ ਦੀ ਮਾਲਕਿਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News