ਕੀ ''ਡੌਨ-2'' ਤੋਂ ਬਾਅਦ ''ਡੌਨ-3'' ''ਤੇ ਕੰਮ ਕਰ ਰਹੇ ਅਦਾਕਾਰ ਫ਼ਰਹਾਨ ਅਖ਼ਤਰ

07/13/2021 12:25:15 PM

ਮੁੰਬਈ: ਅਦਾਕਾਰ ਫਰਹਾਨ ਅਖ਼ਤਰ ਆਪਣੀ ਆਉਣ ਵਾਲੀ ਫ਼ਿਲਮ 'ਤੂਫਾਨ' ਦੀ ਰਿਲੀਜ਼ ਲਈ ਤਿਆਰ ਹਨ। ਫਰਹਾਨ ਆਪਣੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਪਰ ਫੈਨਜ਼ ਬਤੌਰ ਡਾਇਰੈਕਟਰ ਵੀ ਫ਼ਰਹਾਨ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਫਰਹਾਨ ਅਖ਼ਤਰ ਨੇ 'ਦਿਲ ਚਾਹਤਾ ਹੈ', 'ਡੌਨ' ਅਤੇ 'ਡੌਨ-2' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ। 'ਡੌਨ-2' ਸਾਲ 2011 ਵਿੱਚ ਆਈ ਸੀ ਉਦੋ ਤੋਂ ਹੀ ਫੈਨਜ਼ ਤੋਂ 'ਡੌਨ-3' ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿੱਚ ਜਦੋਂ ਫਰਹਾਨ ਅਖ਼ਤਰ ਨੂੰ 'ਡੌਨ-3' ਬਾਰੇ ਇੰਟਰਵਿਊ ਵਿੱਚ ਸਵਾਲ ਪੁੱਛਿਆ ਗਿਆ ਤਾਂ ਫ਼ਰਹਾਨ ਨੇ ਸਾਫ਼ ਕਰ ਦਿੱਤਾ ਕਿ ਫਿਲਹਾਲ ਬਤੌਰ ਡਾਇਰੈਕਟਰ ਉਹ ਕਿਸੇ ਵੀ ਫ਼ਿਲਮ ਦੀ ਸਕ੍ਰਿਪਟ ‘ਤੇ ਕੰਮ ਨਹੀਂ ਕਰ ਰਹੇ।
ਫਰਹਾਨ ਨੇ ਕਿਹਾ, “ਲੋਕ ਮੈਨੂੰ 'ਦਿਲ ਚਾਹਤਾ ਹੈ-2' ਬਾਰੇ ਵੀ ਪੁੱਛਦੇ ਹਨ ਅਤੇ ਲਗਾਤਾਰ 'ਡੌਨ-3' ਬਾਰੇ ਵੀ ਪੁੱਛਦੇ ਹਨ ਪਰ ਫਿਲਹਾਲ ਮੈਂ ਇਸ ‘ਤੇ ਕੰਮ ਨਹੀਂ ਕਰ ਰਿਹਾ। ਫਿਲਹਾਲ ਮੇਰਾ ਧਿਆਨ ਅਦਾਕਾਰੀ ‘ਤੇ ਹੈ। ਜਦੋਂ ਗੱਲ ਕਰਨ ਦਾ ਸਮਾਂ ਆਵੇਗਾ ਤਾਂ 'ਡੌਨ-3' ਬਾਰੇ ਹੋਰ ਖੁੱਲ੍ਹ ਕੇ, ਮੈਂ ਪੱਕਾ ਗੱਲ ਕਰਾਂਗਾ। ਫ਼ਿਲਮਾਂ ਦੇ ਡਾਇਰੈਕਸ਼ਨ ਬਾਰੇ ਗੱਲ ਕਰਦਿਆਂ ਫਰਹਾਨ ਨੇ ਕਿਹਾ, "ਸ਼ਾਇਦ ਅਗਲੀ ਵਾਰ ਜਦੋਂ ਅਸੀਂ ਗੱਲ ਕਰਾਂਗੇ, ਮੈਂ ਇੱਕ ਡਾਇਰੈਕਟਰ ਦੇ ਰੂਪ ਵਿੱਚ ਸਾਹਮਣੇ ਆਵਾਂਗਾ। ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ ਕਿ ਲੋਕ ਇੱਕ ਡਾਇਰੈਕਟਰ ਦੇ ਤੌਰ 'ਤੇ ਵੀ ਮੇਰੇ ਕੰਮ ਦੀ ਤਾਰੀਫ਼ ਕਰਦੇ ਹਨ ਅਤੇ ਮੈਂ ਇਸ ਲਈ ਮੈਂ ਸਭ ਦਾ ਧੰਨਵਾਦੀ ਹਾਂ।

 
 


Aarti dhillon

Content Editor

Related News