ਕੀ ਆਸਿਮ ਰਿਆਜ਼ ਜਲਦ ਕਰਵਾਉਣ ਵਾਲੇ ਹਨ ਵਿਆਹ? ਖੁਦ ਕੀਤਾ ਖੁਲਾਸਾ

Saturday, Sep 28, 2024 - 01:01 PM (IST)

ਕੀ ਆਸਿਮ ਰਿਆਜ਼ ਜਲਦ ਕਰਵਾਉਣ ਵਾਲੇ ਹਨ ਵਿਆਹ? ਖੁਦ ਕੀਤਾ ਖੁਲਾਸਾ

ਮੁੰਬਈ- ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਵਾਰ-ਵਾਰ ਇਹ ਸੰਕੇਤ ਦਿੰਦੇ ਨਜ਼ਰ ਆ ਰਹੇ ਹਨ ਕਿ ਉਹ ਇਕ ਵਾਰ ਫਿਰ ਪਿਆਰ ਅਤੇ ਕਿਸੇ ਨੂੰ ਡੇਟ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਨਵੀਂ ਕੁੜੀ ਕੌਣ ਹੈ। ਇੱਕ ਵਾਰ ਫਿਰ, ਬਿੱਗ ਬੌਸ 13 ਫੇਮ ਆਸਿਮ ਰਿਆਜ਼ ਨੇ ਆਪਣ ਇੰਸਟਾਗ੍ਰਾਮ ‘ਤੇ ਕੁਝ ਅਜਿਹਾ ਸਾਂਝਾ ਕੀਤਾ ਜਿਸ ਨੇ ਪ੍ਰਸ਼ੰਸਕਾਂ 'ਚ ਹਲਚਲ ਮਚਾ ਦਿੱਤੀ ਹੈ।ਦਰਅਸਲ ਆਸਿਮ ਰਿਆਜ਼ ਦੇ ਵੱਡੇ ਭਰਾ ਉਮਰ ਰਿਆਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਸਿਮ ਨੇ ਅਜਿਹਾ ਕੁਮੈਂਟ ਕੀਤਾ ਹੈ ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਹਨ। ਆਸਿਮ ਨੇ ਆਪਣੇ ਭਰਾ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਵਿਆਹ ਕਰ ਲੇ ਭਰਾ ਫਿਰ ਮੇਰਾ ਵੀ ਨੰਬਰ ਲੱਗ ਜਾਵੇਗਾ, ਮੇਰੀ ਵਾਲੀ ਤਾਂ ਤਿਆਰ ਹੈ, ਪਰ ਤੇਰੇ ਵਿਆਹ ਤੋਂ ਬਾਅਦ ਹੀ ਕਰਾਂਗਾ, ਉਸ ਤੋਂ ਪਹਿਲਾਂ ਨਹੀਂ। ਦੱਸ ਦੇਈਏ ਕਿ ਉਮਰ ਰਿਆਜ਼ 'ਬਿੱਗ ਬੌਸ 15' 'ਚ ਨਜ਼ਰ ਆ ਚੁੱਕੇ ਹਨ।

PunjabKesari

ਇਸ ਤੋਂ ਫੈਨਜ਼ ਇਹ ਅੰਦਾਜ਼ਾ ਲੱਗਾ ਰਹੇ ਹਨ ਕਿ ਆਸਿਮ ਰਿਆਜ਼ ਕਿਸੇ ਨੂੰ ਡੇਟ ਕਰ ਰਹੇ ਹਨ।  ਇਸ ਤੋਂ ਪਹਿਲਾਂ ਵੀ ਆਸਿਮ ਰਿਆਜ਼ ਦੀ ਮਿਸਟਰੀ ਗਰਲ ਨਾਲ ਤਸਵੀਰ ਵਾਇਰਲ ਹੋ ਚੁੱਕੀ ਹੈ। ਉਸ 'ਤੇ ‘ਚ ਆਸਿਮ ਰਿਆਜ਼ ਬੈਠੇ ਸਨ ਅਤੇ ਮਿਸਟਰੀ ਗਰਲ ਨੇ ਉਸ ਦੇ ਮੋਢੇ ‘ਤੇ ਸਿਰ ਰੱਖਿਆ ਹੋਇਆ ਸੀ।ਦੱਸ ਦੇਈਏ ਕਿ ਆਸਿਮ ਅਤੇ ਹਿਮਾਂਸ਼ੀ ਦੀ ਮੁਲਾਕਾਤ ‘ਬਿੱਗ ਬੌਸ 13’ ਦੇ ਘਰ ਦੇ ਅੰਦਰ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਲਗਭਗ ਚਾਰ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਦੋਵਾਂ ਨੇ ਦਸੰਬਰ 2023 'ਚ ਆਪਣੇ ਬ੍ਰੇਕਅੱਪ ਦਾ ਐਲਾਨ ਕੀਤਾ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬ੍ਰੇਕਅੱਪ ਦਾ ਐਲਾਨ ਕੀਤਾ। ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News