51ਵੇਂ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ ਦਾ ਹੋਇਆ ਆਗਾਜ਼, ਜਾਣੋ ਇਸ ਵਾਰ ਕੀ ਹੈ ਖ਼ਾਸ

01/16/2021 1:42:15 PM

ਨਵੀਂ ਦਿੱਲੀ (ਬਿਊਰੋ) : ਗੋਆ 'ਚ ਹੋਣ ਵਾਲੇ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ (IFFI) ਦਾ ਆਗਾਜ਼ ਹੋ ਚੁੱਕਾ ਹੈ। ਇਹ 51ਵਾਂ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ ਹੈ। ਇਸ ਵਾਰ ਫ਼ਿਲਮ ਫੈਸਟੀਵਾਲ ਗੋਆ ਦੇ ਪਣਜੀ 'ਚ ਡਾ. ਸ਼ਿਆਮਪ੍ਰਸਾਦ ਮੁਖਰਜੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ 16 ਜਨਵਰੀ ਤੋਂ 24 ਜਨਵਰੀ ਤਕ ਜਾਰੀ ਰਹੇਗਾ। ਇਸ ਵਾਰ ਦੁਨੀਆ ਭਰ ਤੋਂ 224 ਫ਼ਿਲਮਾਂ ਨੂੰ ਇਸ ਫੈਸਟੀਵਾਲ 'ਚ ਹਿੱਸਾ ਲੈਣ ਲਈ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਗੋਆ ਪੁੱਜੇ। ਉਨ੍ਹਾਂ ਨੇ ਕਲਾ ਤੇ ਸੰਸਕ੍ਰਿਤੀ ਦੇ ਪੱਖੋਂ ਇਸ ਪ੍ਰੋਗਰਾਮ ਨੂੰ ਕਾਫ਼ੀ ਮਹੱਤਵਪੂਰਨ ਦੱਸਿਆ ਹੈ। 


ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ ਪਹਿਲਾਂ ਨਾਲੋਂ ਖ਼ਾਸ ਹੈ। ਕੋਵਿਡ-19 ਦੀ ਵਜ੍ਹਾ ਨਾਲ ਪਹਿਲੀ ਵਾਰ ਹਾਈਬ੍ਰਿਡ ਪ੍ਰਬੰਧ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫ਼ਿਲਮ ਫੈਸਟੀਵਲ ਦੇ ਹਾਈਬ੍ਰਿਡ ਹੋਣ ਦੀ ਵਜ੍ਹਾ ਨਾਲ ਲੋਕ ਇਸ ਨੂੰ ਆਨਲਾਈਨ ਵੀ ਦੇਖ ਸਕਦੇ ਹਨ। ਫੈਸਟੀਵਲ 'ਚ ਹਰ ਤਰ੍ਹਾਂ ਦੀ ਫ਼ਿਲਮ ਦਾ ਪ੍ਰਦਰਸ਼ਨ ਹੋਵੇਗਾ। ਨਾਲ ਹੀ ਦੂਰਦਰਸ਼ਨ ਤੇ ਬਾਕੀ ਚੈਨਲਾਂ ਸਮੇਤ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ 'ਤੇ ਪ੍ਰਸਾਰਣ ਕੀਤਾ ਜਾਵੇਗਾ। ਇੰਨਾ ਹੀ ਨਹੀਂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਥੀਏਟਰ 'ਚ ਕੋਵਿਡ-19 ਦੇ ਪ੍ਰੋਟੋਕਾਲ ਦੀ ਸਖ਼ੀਤ ਨਾਲ ਪਾਲਣਾ ਹੋਵੇਗੀ। ਇਹ ਕਲਾ ਤੇ ਸੰਸਕ੍ਰਿਤੀ ਦੀ ਦ੍ਰਿਸ਼ਤੀ ਤੋਂ ਮਹੱਤਵਪੂਰਨ 51ਵਾਂ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ ਹੈ। ਹਰ ਵਾਰ 16 ਨਵੰਬਰ ਤੋਂ 24 ਨਵੰਬਰ ਤਕ ਇਹ ਕਰਵਾਇਆ ਜਾਂਦਾ ਹੈ ਪਰ ਕੋਵਿਡ ਕਾਰਨ ਇਸ ਨੂੰ ਮੁਲਤਵੀ ਕਰਕੇ ਇਸ ਵਾਰ ਜਨਵਰੀ 'ਚ ਕੀਤਾ ਹੈ।

ਦੱਸ ਦੇਈਏ ਕਿ 51ਵੇਂ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ ਨੇ ਇਸ ਵਾਰ ਦੇ 'ਕੰਟਰੀ ਇਨ ਫੋਕਸ' ਖੰਡ ਦੇ ਤੌਰ 'ਤੇ ਗੁਆਂਢੀ ਮੁਲਕ ਬੰਗਲਾਦੇਸ਼ ਨੂੰ ਚੁਣਿਆ ਹੈ। 'ਕੰਟਰੀ ਇਨ ਫੋਕਸ' ਸਬੰਧੰਤ ਦੇਸ਼ ਦੀ ਸਿਨੇਮਾਈ ਸਰਬੋਤਮਤਾ ਤੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। 


ਦੱਸਣਯੋਗ ਹੈ ਕਿ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਾਲ ਏਸ਼ੀਆ ਦੇ ਸਭ ਤੋਂ ਖ਼ਾਸ ਫ਼ਿਲਮ ਸਮਾਗਮਾਂ 'ਚੋਂ ਇਕ ਹੈ। ਇਸ ਦੀ ਸ਼ੁਰੂਆਤ ਸਾਲ 1952 'ਚ ਕੀਤੀ ਗਈ ਸੀ। ਇਹ ਫੈਸਟੀਵਲ ਹਰ ਸਾਲ ਗੋਆ 'ਚ ਹੁੰਦਾ ਹੈ। ਇਸ ਫੈਸਟੀਵਲ ਦਾ ਮਕਸਦ ਸਾਰੀ ਦੁਨੀਆ ਦੇ ਸਿਨੇਮਾ ਲਈ ਬਰਾਬਰ ਮੰਚ ਮੁਹੱਈਆ ਕਰਵਾਉਣਾ ਹੈ। ਇਸ ਫੈਸਟੀਵਾਲ ਦਾ ਸੰਚਾਲਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਅਤੇ ਗੋਆ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਾਲ ਰਾਹੀਂ ਦੁਨੀਆ ਭਰ ਦੇ ਸਿਨੇਮਾ ਨੂੰ ਆਪਣੇ ਫ਼ਿਲਮ ਕਲਾ ਦਾ ਪ੍ਰਦਰਸ਼ਨ ਕਰਨ ਲਈ ਪਲੇਟਫਾਰਮ ਮਿਲਦਾ ਹੈ।

 


sunita

Content Editor

Related News