ਜੈਜ਼ੀ ਬੀ ਦੇ ਸਮਰਥਨ ''ਚ ਰੈਪਰ ਕਿੰਗ ਬੋਹੇਮੀਆ, ਕਿਹਾ ''ਟਵਿੱਟਰ ਆਵਾਜ਼ ਨਹੀਂ ਰੋਕ ਸਕਦਾ''

6/9/2021 12:32:42 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਇੰਡੀਆ 'ਚ ਬੈਨ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਕਹਿਣ 'ਤੇ ਟਵਿੱਟਰ ਵੱਲੋਂ ਜੈਜ਼ੀ ਬੀ ਦਾ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ, ਜਿਸ ਦੀ ਨਿੰਦਾ ਪ੍ਰਸ਼ੰਸਕਾਂ ਤੇ ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਰੈਪਰ ਕਿੰਗ ਬੋਹੇਮੀਆ ਨੇ ਆਪਣੇ ਟਵਿੱਟਰ 'ਤੇ ਜੈਜ਼ੀ ਬੀ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'The handle is @jazzyb।' ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਵੀ ਜੈਜ਼ੀ ਬੀ ਦਾ ਸਮਰਥਨ ਕਰਦੇ ਹੋਏ ਤਸਵੀਰ ਸਾਂਝੀ ਕਰਕੇ ਲਿਖਿਆ ਹੈ, 'ਟਵਿੱਟਰ ਰੋਕ ਨਹੀਂ ਸਕਦਾ, ਜੋ ਟਵਿੱਟਰ ਨੇ ਨਹੀਂ ਬਣਾਇਆ..ਜੈਜ਼ੀ ਬੀ ਰਾਜਾ ਹੈ।'

PunjabKesari
ਦੱਸ ਦਈਏ ਕਿ ਰੈਪਰ ਬੋਹੇਮੀਆ ਵੀ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਗੀਤ ਵੀ ਸਾਂਝਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਕਿਸਾਨਾਂ ਦੇ ਸਮਰਥਨ 'ਚ ਪੋਸਟਾਂ ਪਾ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। 

PunjabKesari

ਕਿਉਂ ਹੋਇਆ ਜੈਜ਼ੀ ਬੀ ਦਾ ਅਕਾਊਂਟ ਬਲਾਕ
ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ''ਕਿਸਾਨਾਂ ਦੇ ਹੱਕ 'ਚ ਅਤੇ 84 ਬਾਰੇ ਬੋਲਣ ਲਈ ਉਸ ਦਾ ਟਵਿੱਟਰ ਅਕਾਊਂਟ ਬਲਾਕ ਕੀਤਾ ਗਿਆ। ਉਸ ਦਾ ਅਕਾਊਂਟ ਖੋਲ੍ਹਣ 'ਤੇ, ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ 'ਚ ਅਕਾਊਂਟ ਰੋਕ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।''
ਟਵਿੱਟਰ ਦੁਆਰਾ ਇਹ ਅਕਾਊਂਟ ਬਿਨ੍ਹਾਂ ਕਿਸੇ ਵਾਰਨਿੰਗ ਦੇ ਇਕਦਮ ਬਲਾਕ ਕੀਤਾ ਗਿਆ ਹੈ। ਇਹ ਕੋਈ ਆਮ ਗੱਲ ਨਹੀਂ ਹੈ। ਜੈਜ਼ੀ ਬੀ ਇਕ ਐਕਟਿਵ ਯੂਜ਼ਰ ਹੈ। ਟਵਿੱਟਰ ਤੋਂ ਇਸ ਬਾਰੇ ਸਵਾਲ ਕੀਤੇ ਜਾਣ 'ਤੇ ਉਹ ਕੋਈ ਵੀ ਜਵਾਬ ਦੇਣ 'ਚ ਅਸਮਰੱਥ ਹੈ। ਪਰ੍ਸ਼ੰਸਕ ਵੀ ਇਸ ਅਚਨਚੇਤ ਬਲਾਕਿੰਗ ਕਾਰਨ ਟਵਿੱਟਰ ਦਾ ਵਿਰੋਧ ਕਰ ਰਹੇ ਹਨ।

PunjabKesari

ਦਿੱਲੀ ਦੀਆਂ ਬਰੂਹਾਂ 'ਤੇ ਪ੍ਰਦਰਸ਼ਨ ਜਾਰੀ
ਦੇਸ਼ ਦਾ ਕਿਸਾਨ ਜੋ ਕਿ ਪਿਛਲੇ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਹਾਂ 'ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਪਰ ਕੇਂਦਰ ਸਰਕਾਰ ਗੂੰਗੀ ਬੋਲੀ ਬਣੀ ਬੈਠੀ ਹੈ। ਕੋਰੋਨਾ ਮਹਾਮਾਰੀ ਦੌਰਾਨ ਕਿਸਾਨਾਂ ਬਾਰੇ ਨਹੀਂ ਸੋਚ ਰਹੀ ਹੈ ਪਰ ਕਿਸਾਨ ਵੀ ਆਪਣੇ ਬੁਲੰਦ ਹੌਸਲਿਆਂ ਨਾਲ ਇਸ ਸੰਘਰਸ਼ ਨੂੰ 'ਚੜ੍ਹਦੀ ਕਲਾ' 'ਚ ਰੱਖ ਰਹੇ ਹਨ।


 


sunita

Content Editor sunita