ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਨੂੰ ਪਤੀ ਨੇ ਮਾਰੀ ਗੋਲੀ, CCTV 'ਚ ਕੈਦ ਹੋਈ ਪੂਰੀ ਘਟਨਾ

Tuesday, Feb 27, 2024 - 12:20 PM (IST)

ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਨੂੰ ਪਤੀ ਨੇ ਮਾਰੀ ਗੋਲੀ, CCTV 'ਚ ਕੈਦ ਹੋਈ ਪੂਰੀ ਘਟਨਾ

ਮੁੰਬਈ (ਬਿਊਰੋ) - ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ ਸਟਾਰ ਅਨਾਮਿਕਾ ਬਿਸ਼ਨੋਈ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜੀ ਹਾਂ, ਅਨਾਮਿਕਾ ਦਾ ਕਤਲ ਉਸ ਦੇ ਪਤੀ ਵਲੋਂ ਗੋਲੀ ਮਾਰ ਕੇ ਕੀਤਾ ਗਿਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓ CCTV ਕੈਮਰੇ 'ਚ ਕੈਦ ਹੋ ਗਈਆਂ ਹਨ। ਅਨਾਮਿਕਾ ਦੀਆਂ ਇਹ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

ਦੱਸ ਦਈਏ ਕਿ ਸਟਾਰ ਅਨਾਮਿਕਾ ਦਾ ਅੰਤਿਮ ਸੰਸਕਾਰ ਬੀਕਾਨੇਰ ਦੇ ਨਗਰਸਰ 'ਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਸੋਸ਼ਲ ਮੀਡੀਆ ਸਟਾਰ ਕਲੈਕਸ਼ਨ ਸੈਂਟਰ ਵੀ ਚਲਾਉਂਦੀ ਸੀ। ਅਨਾਮਿਕਾ ਦੇ ਸੋਸ਼ਲ ਮੀਡੀਆ ‘ਤੇ ਇੱਕ ਲੱਖ ਤੋਂ ਜ਼ਿਆਦਾ ਫਾਲੋਵਰ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰਟ 'ਚ ਦਾਜ ਦਾ ਮਾਮਲਾ ਵੀ ਚੱਲ ਰਿਹਾ ਹੈ। ਮ੍ਰਿਤਕਾ ਆਪਣੇ ਪਤੀ ਤੋਂ ਵੱਖਰੀ ਆਪਣੇ ਬੱਚਿਆਂ ਨਾਲ ਰਹਿ ਰਹੀ ਸੀ। 

PunjabKesari

ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ 'ਚ ਪਤੀ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ ਹੈ। ਇਹ ਘਟਨਾ ਉਸ ਦੇ ਦਫ਼ਤਰ 'ਚ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਨਾਮਿਕਾ ਦੇ ਪਤੀ ਨੇ ਬਹੁਤ ਨੇੜਿਓਂ ਉਸ ਨੂੰ ਗੋਲੀ ਮਾਰੀ ਹੈ। ਸ਼ੁਰੂਆਤੀ ਜਾਂਚ 'ਚ ਇਹ ਕਿਹਾ ਗਿਆ ਸੀ ਕਿ ਅਨਾਮਿਕਾ ਨੇ ਖੁਦਕੁਸ਼ੀ ਕੀਤੀ ਹੈ, ਜਿਸ ਤੋਂ ਬਾਅਦ ਪੁਲਸ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਸੀ।  

ੜਾਰਦ ਵਾਰਦਾਤ ਤੋਂ ਬਾਅਦ ਹੀ ਅਨਾਮਿਕਾ ਦਾ ਪਤੀ ਲਾਪਤਾ ਹੈ, ਜਿਸ ਦੀ ਭਾਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਹਰ ਪਹਿਲੂ ਤੋਂ ਪੁਲਸ ਜਾਂਚ ਕਰ ਰਹੀ ਹੈ। ਗਿਆਨਇੰਦਰ ਨਾਂ ਦੇ ਸ਼ਖਸ ਨੇ ਅਨਾਮਿਕਾ ਦੇ ਕਤਲ ਦਾ ਇਹ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਮਹਿਲਾ ਨੂੰ ਬਹੁਤ ਹੀ ਨੇੜਿਓਂ ਗੋਲੀ ਮਾਰੀ ਗਈ ਹੈ ਅਤੇ ਉਸ ‘ਤੇ ਇੱਕ ਨਹੀਂ ਦੋ ਤਿੰਨ ਵਾਰ ਗੋਲੀ ਚਲਾਈ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News