ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ ''ਚ : ਹਨੀ ਸਿੰਘ
Tuesday, Mar 04, 2025 - 12:11 PM (IST)

ਐਂਟਰਟੇਨਮੈਂਟ ਡੈਸਕ : ਯੋ ਯੋ ਹਨੀ ਸਿੰਘ ਸਟੇਜ 'ਤੇ ਦਮਦਾਰ ਵਾਪਸੀ ਕਰ ਚੁੱਕੇ ਹਨ। ਆਪਣੇ 'ਮਿਲੇਨੀਅਰ ਇੰਡੀਆ ਟੂਰ' ਦੇ ਨਾਲ-ਨਾਲ ਉਹ ਵੱਖ-ਵੱਖ ਸ਼ਹਿਰਾਂ 'ਚ ਕੰਸਰਟ ਕਰਕੇ ਅੱਗ ਲਾ ਰਹੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕੁਝ ਆਲੋਚਕਾਂ ਦਾ ਵੀ ਸਾਹਮਣਾ ਕਰਨਾ ਪਿਆ। 28 ਫਰਵਰੀ ਨੂੰ ਆਪਣੇ ਲਖਨਊ ਕੰਸਰਟ ਦੌਰਾਨ ਰੈਪਰ ਨੇ ਯੂਟਿਊਬ ਪੌਡਕਾਸਟ 'ਤੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਇਸ ਗੱਲ ਤੋਂ ਇਹ ਸਪੱਸ਼ਟ ਹੋ ਗਿਆ ਕਿ ਸਿੰਗਰ ਦੇ ਹੌਸਲੇ ਨੂੰ ਤੋੜਨਾ ਮੁਮਕਿਨ ਨਹੀਂ।
ਫੈਨਜ਼ ਨੇ ਦਿੱਤਾ ਹਨੀ ਸਿੰਘ ਦਾ ਸਾਥ
ਇਸ ਤੋਂ ਇਲਾਵਾ ਹਨੀ ਸਿੰਘ ਨੇ ਆਪਣੀਆਂ ਕਈ ਪਰਸਨਲ ਚੀਜ਼ਾਂ ਵੀ ਸ਼ੇਅਰ ਕੀਤੀਆਂ। ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਜੀਵਨਸ਼ੈਲੀ 'ਚ ਕੀ ਬਦਲਾਅ ਕੀਤਾ ਹੈ। ਹਨੀ ਸਿੰਘ ਨੇ ਕਿਹਾ, ਇਨ੍ਹੀਂ ਦਿਨੀਂ ਬਹੁਤ ਸਾਰੇ ਲੋਕ ਯੂਟਿਊਬ 'ਤੇ ਪੌਡਕਾਸਟ ਕਰਦੇ ਹਨ। ਮੇਰੇ ਬਾਰੇ ਉਲਟਾ-ਸਿੱਧਾ ਬੋਲਦੇ ਹਨ। ਉਨ੍ਹਾਂ ਨੂੰ ਇਹ ਦੱਸੋ ਕਿ ਅਸੀਂ ਇੱਥੇ ਉਦੋਂ ਤੋਂ ਹਾਂ ਜਦੋਂ ਯੂਟਿਊਬ ਵੀ ਨਹੀਂ ਸੀ। ਇਹ ਵਾਲ ਐਵੇਂ ਹੀ ਚਿੱਟੇ ਨਹੀਂ ਹੋਏ।' ਹਨੀ ਸਿੰਘ ਦੀ ਇਹ ਗੱਲ ਸੁਣ ਕੇ ਆਡੀਅੰਸ ਵੀ ਉਨ੍ਹਾਂ ਲਈ ਚੀਅਰ ਕਰਦੀ ਨਜ਼ਰ ਆਈ। ਇਸ ਤੋਂ ਇਲਾਵਾ ਹਨੀ ਸਿੰਘ ਨੇ ਆਪਣੀਆਂ ਕਈ ਪਰਸਨਲ ਚੀਜ਼ਾਂ ਵੀ ਸ਼ੇਅਰ ਕੀਤੀਆਂ। ਉੱਥੇ ਹੀ ਆਪਣੇ ਲਾਈਫਸਾਈਟਲ ਦੇ ਬਦਲਾਅ ਬਾਰੇ ਗੱਲ ਕਰਦਿਆਂ ਹਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲਾਈਫਸਟਾਈਲ 'ਚ ਕਾਫੀ ਜ਼ਿਆਦਾ ਬਦਲਾਅ ਕੀਤਾ ਹੈ ਤੇ ਅਲਕੋਹਲ ਪੂਰੀ ਤਰ੍ਹਾਂ ਨਾਲ ਛੱਡ ਦਿੱਤੀ ਹੈ। ਹੁਣ ਡ੍ਰਿੰਕ ਦੇ ਤੌਰ 'ਤੇ ਉਹ ਸਿਰਫ਼ ਪਾਣੀ ਪੀਂਦੇ ਹਨ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
ਮੈਂ ਸਭ ਤੋਂ ਸੈਕਸੀ ਬੁੱਢਾ : ਹਨੀ ਸਿੰਘ
ਹਨੀ ਸਿੰਘ ਨੇ ਅੱਗੇ ਕਿਹਾ, ''ਅਯਾਸ਼ੀ ਕੀਤੀ ਤਾਂ ਦਿਲ ਖੋਲ੍ਹ ਕੇ ਕੀਤੀ, ਸ਼ਰਾਬ ਪੀਤੀ ਤਾਂ ਦਿਲ ਖੋਲ੍ਹ ਕੇ ਪੀਤੀ ਪਰ ਮੇਰੇ ਦੋਸਤ, ਭੈਣਾਂ ਤੇ ਭਰਾਵਾਂ, ਮੈਂ ਦਾਰੂ ਛੱਡ ਦਿੱਤੀ ਹੈ। ਤੁਸੀਂ ਵੀ ਨਸ਼ੇ-ਵਸ਼ੇ ਛੱਡੋ। ਅੱਜ ਕੱਲ੍ਹ ਮੈਂ ਸਿਰਫ਼ ਪਾਣੀ ਪੀ ਰਿਹਾ ਹਾਂ। ਰੈਪਰ ਨੇ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ ਵਿਚ ਹਨ।'
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਸੰਗੀਤ ਜਗਤ 'ਚ ਛਾਇਆ ਮਾਤਮ
ਇਨ੍ਹਾਂ ਸ਼ਹਿਰਾਂ 'ਚ ਕਰ ਚੁੱਕੇ ਨੇ ਪਰਫਾਰਮ
ਯੋ ਯੋ ਹਨੀ ਸਿੰਘ ਆਪਣੇ ਮਿਲੇਨੀਅਰ ਇੰਡੀਆ ਟੂਰ ਦੇ ਨਾਲ-ਨਾਲ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਜਗ੍ਹਾ ਪਰਫਾਰਮ ਕਰ ਚੁੱਕੇ ਹਨ। ਉਨ੍ਹਾਂ ਨੇ 22 ਫਰਵਰੀ ਨੂੰ ਮੁੰਬਈ ਤੋਂ ਇਸ ਦੀ ਸ਼ੁਰੂਆਤ ਕੀਤੀ ਤੇ 28 ਫਰਵਰੀ ਨੂੰ ਲਖਨਊ 'ਚ ਆਪਣੀ ਐਨਰਜੀ ਬਿਖੇਰੀ। 1 ਮਾਰਚ ਨੂੰ ਦਿੱਲੀ ਵਿਚ ਉਨ੍ਹਾਂ ਦਾ ਕੰਸਰਟ ਹੋਇਆ। ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਫੈਨਜ਼ ਪਹੁੰਚੇ ਹੋਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8