ਐਮੀ ਐਵਾਰਡਜ਼ ’ਚ ਨਾਮੀਨੇਟ ਹੋਇਆ ਸੀਮਾ ਤਪਾਰੀਆ ਦਾ ਸ਼ੋਅ ‘ਇੰਡੀਅਨ ਮੈਚਮੇਕਿੰਗ’
Wednesday, Jul 14, 2021 - 02:05 PM (IST)

ਮੁੰਬਈ (ਬਿਊਰੋ)– ਸੀਮਾ ਤਪਾਰੀਆ ਦਾ ਸ਼ੋਅ ‘ਇੰਡੀਅਨ ਮੈਚਮੇਕਿੰਗ’ ਪਿਛਲੇ ਸਾਲ 16 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਇਆ ਸੀ। ਇਸ ਸ਼ੋਅ ਤੋਂ ਬਾਅਦ ਸੀਮਾ ਤਪਾਰੀਆ ਲੰਬੇ ਸਮੇਂ ਤਕ ਸੁਰਖ਼ੀਆਂ ’ਚ ਰਹੀ ਸੀ। ਸੋਸ਼ਲ ਮੀਡੀਆ ’ਤੇ ਲੋਕ ਸੀਮਾ ਤਪਾਰੀਆ ਨੂੰ ਸੀਮਾ ਆਂਟੀ ਦੇ ਨਾਂ ਨਾਲ ਜਾਣਨ ਲੱਗੇ।
ਇਸ ਸ਼ੋਅ ’ਚ ਸੀਮਾ ਆਂਟੀ ਮੈਚਮੇਕਿੰਗ ਦਾ ਕੰਮ ਕਰਦੀ ਸੀ ਤੇ ਜਾਤ, ਕਲਾਸ ਦੇ ਹਿਸਾਬ ਨਾਲ ਰਿਸ਼ਤੇ ਕਰਵਾਉਂਦੀ ਸੀ। ਲੰਬੇ ਸਮੇਂ ਤਕ ਸੁਰਖੀਆਂ ’ਚ ਰਹਿਣ ਤੋਂ ਬਾਅਦ ਸੀਮਾ ਆਂਟੀ ਦੇ ਸ਼ੋਅ ਨੇ ਹੁਣ ਇਕ ਨਵੀਂ ਕਾਮਯਾਬੀ ਹਾਸਲ ਕਰ ਲਈ ਹੈ।
ਨੈੱਟਫਲਿਕਸ ਦਾ ਮੋਸਟ ਪਾਪੂਲਰ ਸ਼ੋਅ ‘ਇੰਡੀਅਨ ਮੈਚਮੇਕਿੰਗ’ ਨੂੰ ਐਮੀ ਐਵਾਰਡਸ 2021 ’ਚ ਨਾਮੀਨੇਟ ਕੀਤਾ ਗਿਆ ਹੈ। ਸ਼ੋਅ ਨੂੰ ਅਨਸਟ੍ਰਕਚਰਡ ਰਿਐਲਿਟੀ ਪ੍ਰੋਗਰਾਮ ਕੈਟਾਗਰੀ ’ਚ ਨਾਮੀਨੇਟ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਸੈਫਸ ਜਾਨਸ ਤੇ ਉਨ੍ਹਾਂ ਦੀ ਬੇਟੀ ਜੈਸਮੀਨ ਸੈਫਸ ਜਾਨਸ ਨੇ 13 ਜੁਲਾਈ ਨੂੰ ਵਰਚੂਅਲੀ ਇਸ ਐਵਾਰਡ ਲਈ ਨਾਮੀਨੇਸ਼ਨ ਦਾ ਐਲਾਨ ਕੀਤਾ ਸੀ।
ਉਥੇ ਇਸ ਦਾ ਪ੍ਰੀਮੀਅਰ 19 ਸਤੰਬਰ 2021 ਨੂੰ ਕੀਤਾ ਜਾਵੇਗਾ। ‘ਇੰਡੀਅਨ ਮੈਚਮੇਕਿੰਗ’ ਦੇ ਨਾਲ ਚਾਰ ਹੋਰ ਸ਼ੋਅਜ਼ ਹਨ, ਜਿਨ੍ਹਾਂ ਨੂੰ ਇਸ ਕੈਟਾਗਰੀ ’ਚ ਨਾਮੀਨੇਟ ਕੀਤਾ ਗਿਆ ਹੈ, ਉਸ ਦਾ ਨਾਂ ਹੈ ‘ਬੀਕਮਿੰਗ’, ‘ਬਿਲੋਅ ਡੈੱਕ’, ‘ਰੂ ਪਾਲਸ ਡ੍ਰੈਗ ਰੇਸ ਅਨਟਕਡ’, ‘ਸੈਲਿੰਗ ਸਨਸੈੱਟ’। ਇਸ ਤੋਂ ਇਲਾਵਾ ਨੈੱਟਫਲਿਕਸ ਦੀ ਸੀਰੀਜ਼ ‘ਦਿ ਕ੍ਰਾਊਨ’ ਇਕਲੌਤੀ ਅਜਿਹੀ ਸੀਰੀਜ਼ ਹੈ, ਜਿਸ ਨੂੰ ਐਮੀ ਐਵਾਰਡਜ਼ ’ਚ ਵੱਖ-ਵੱਖ ਕੈਟਾਗਰੀਜ਼ ’ਚ ਸਭ ਤੋਂ ਜ਼ਿਆਦਾ ਨਾਮੀਨੇਸ਼ਨਜ਼ ਕੀਤੇ ਗਏ ਹਨ। ‘ਦਿ ਕ੍ਰਾਊਨ’ ਨੂੰ 24 ਕੈਟਾਗਰੀਜ਼ ’ਚ ਨਾਮੀਨੇਟ ਕੀਤੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।