ਇੰਡੀਅਨ ਆਇਡਲ 12: ਪਵਨਦੀਪ ਰਾਜਨ ਨੇ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਖਰੀਦਿਆ ਘਰ
Sunday, Aug 22, 2021 - 12:38 PM (IST)
ਮੁੰਬਈ : 'ਇੰਡੀਅਨ ਆਇਡਲ 12' ਦੇ ਜੇਤੂ ਪਵਨਦੀਪ ਰਾਜਨ ਨੇ ਹਾਲ ਹੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਮੁੰਬਈ ’ਚ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਹੀ ਘਰ ਖਰੀਦਿਆ ਹੈ। 'ਇੰਡੀਅਨ ਆਇਡਲ 12' ਦੇ ਸੀਜਨ ਦੌਰਾਨ ਇਹ ਖ਼ਬਰਾਂ ਆ ਰਹੀਆਂ ਹਨ ਕਿ ਪਵਨਦੀਪ ਅਤੇ ਅਰੁਣਿਤਾ ਇਕੱਠੇ ਹਨ। ਹਾਲਾਂਕਿ ਉਨ੍ਹਾਂ ਨੇ ਹਮੇਸ਼ਾ ਕਿਹਾ ਕਿ ਦੋਵੇਂ ਚੰਗੇ ਦੋਸਤ ਹਨ।
ਆਦਿੱਤਿਆ ਨਾਰਾਇਣ ਅਤੇ ਸ਼ੋਅ ਦੇ ਜੱਜ ਵੀ ਦੋਵਾਂ ਨੂੰ ਛੇੜਦੇ ਹੋਏ ਨਜ਼ਰ ਆਉਂਦੇ ਸਨ। ਦੋਵੇਂ ਵੀ ਸ਼ਰਮਾਉਂਦੇ ਅਤੇ ਮੁਸਕੁਰਾਉਂਦੇ ਹੋਏ ਨਜ਼ਰ ਆਉਂਦੇ ਸਨ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਨਿਰਮਾਤਾਵਾਂ ’ਤੇ ਫੇਕ ਲਵ ਐਂਗਲ ਨੂੰ ਲੈ ਕੇ ਸ਼ੋਅ ਨੂੰ ਲਤਾੜਿਆ ਸੀ। ਹਾਲਾਂਕਿ ਨਿਰਮਾਤਾਵਾਂ ਨੇ ਆਪਣਾ ਸਟਾਈਲ ਨਹੀਂ ਬਦਲਿਆ ਅਤੇ ਦੋਵਾਂ ਦੀ ਡੇਟਿੰਗ ਦੀ ਗੱਲ ’ਤੇ ਡਟੇ ਰਹੇ। ਹੁਣ ਖ਼ਬਰ ਆਈ ਹੈ ਕਿ ਪਵਨਦੀਪ ਅਤੇ ਅਰੁਣਿਤਾ ਨੇ ਇਕ ਬਿਲਡਿੰਗ ’ਚ ਘਰ ਖ਼ਰੀਦਿਆ ਹੈ।
ਕੁਝ ਸਮਾਂ ਪਹਿਲਾਂ ਪਵਨਦੀਪ ਰਾਜਨ ਨੇ ਇੰਟਰਵਿਊ ’ਚ ਰਿਹਾ ਹੈ ਕਿ ਉਨ੍ਹਾਂ ਨੇ ਮੁੰਬਈ ’ਚ ਘਰ ਖ਼ਰੀਦਿਆ ਹੈ ਅਤੇ ਇਹ ਉਸੀ ਬਿਲਡਿੰਗ ’ਚ ਹੈ, ਜਿਥੇ ਅਰੁਣਿਤਾ ਕਾਂਜੀਲਾਲ ਨੇ ਵੀ ਫਲੈਟ ਖ਼ਰੀਦਿਆ ਹੈ। ਆਪਣੇ ਗਾਣੇ ਦੇ ਟੀਜ਼ਰ ਲਾਂਚ ’ਤੇ ਪਵਨਦੀਪ ਰਾਜਨ ਨੇ ਘਰ ਖ਼ਰੀਦਣ ਦੀ ਗੱਲ ਨੂੰ ਸਵੀਕਾਰ ਕੀਤਾ ਸੀ।
ਹੁਣ ਮੁਹੰਮਦ ਦਾਨਿਸ਼ ਨੇ ਕਿਹਾ ਹੈ, ‘ਪਵਨਦੀਪ ਰਾਜਨ ਅਤੇ ਅਰੁਣਿਤਾ ਕਾਂਜੀਲਾਲ ਨੇ ਮੁੰਬਈ ’ਚ ਇਕ ਹੀ ਬਿਲਡਿੰਗ ’ਚ ਘਰ ਖ਼ਰੀਦਿਆ ਹੈ। ਪਵਨਦੀਪ ਅਤੇ ਅਰੁਣਿਤਾ ਕਾਂਜੀਲਾਲ ਤੋਂ ਇਲਾਵਾ ਅਸੀਂ ਵੀ ਉਸੀ ਬਿਲਡਿੰਗ ’ਚ ਘਰ ਖ਼ਰੀਦਣ ਦੇ ਵਿਚਾਰ ’ਚ ਹਾਂ ਤਾਂਕਿ ਉਥੇ ਇਕ ਸਟੂਡਿਓ ਬਣਾ ਸਕੀਏ ਅਤੇ ਸੰਗੀਤ ਬਣਾਈਏ। ਅਸੀਂ ਲੋਕਾਂ ਦਾ ਤਾਂ ਪਲਾਨ ਹੈ ਇਕੱਠੇ ਰਹਿਣ ਦਾ। ਸਾਰੇ ਲੋਕ ਨੇੜੇ ਰਹਿਣਗੇ, ਇਕ ਹੀ ਬਿਲਡਿੰਗ ’ਚ ਇਕੱਠੇ। ਸਾਡੀ ਦੋਸਤੀ ਅੱਗੇ ਤਕ ਚੱਲੇਗੀ ਕਦੇ ਨਹੀਂ ਟੁੱਟੇਗੀ। ਅਸੀਂ ਸਾਰੇ ਲੋਕ ਬਾਹਰ ਤੋਂ ਆਏ ਹਾਂ। ਜਿਵੇਂ ਕੋਈ ਉੱਤਰਾਖੰਡ ਤੋਂ ਆਇਆ ਹੈ। ਕੋਈ ਰਾਜਸਥਾਨ ਤੋਂ ਆਇਆ ਹੈ। ਇਸ ਲਈ ਸਾਰੇ ਇਕੱਠੇ ਘਰ ਲੈਣਗੇ। ਇਹ ਦੋਸਤੀ ਨਹੀਂ ਪਰਿਵਾਰ ਬਣ ਗਿਆ ਹੈ।’ ਪਵਨਦੀਪ ਰਾਜਨ 'ਇੰਡੀਅਨ ਆਇਡਲ 12' ਦੇ ਜੇਤੂ ਹਨ। ਉਥੇ ਹੀ ਅਰੁਣਿਤਾ ਕਾਂਜੀਲਾਲ ਦੂਸਰੇ ਨੰਬਰ ’ਤੇ ਆਈ ਹੈ।