15 ਸਾਲ ਦੀ ਰੇਖਾ ਨੂੰ ਜਦੋਂ ਜ਼ਬਰਦਸਤੀ KISS ਕਰਦਾ ਰਿਹਾ ਇਹ ਅਦਾਕਾਰ, ਰੋਂਦੀ ਰਹੀ ਪਰ ਕਿਸੇ ਨੇ ਨਹੀਂ ਕੀਤੀ ਮਦਦ

Monday, Oct 11, 2021 - 12:24 PM (IST)

15 ਸਾਲ ਦੀ ਰੇਖਾ ਨੂੰ ਜਦੋਂ ਜ਼ਬਰਦਸਤੀ KISS ਕਰਦਾ ਰਿਹਾ ਇਹ ਅਦਾਕਾਰ, ਰੋਂਦੀ ਰਹੀ ਪਰ ਕਿਸੇ ਨੇ ਨਹੀਂ ਕੀਤੀ ਮਦਦ

ਨਵੀਂ ਦਿੱਲੀ (ਬਿਊਰੋ) : ਦਿੱਗਜ ਅਦਾਕਾਰਾ ਰੇਖਾ ਬੀਤੇ ਦਿਨੀਂ 67 ਸਾਲ ਦੀ ਹੋ ਗਈ ਹੈ। ਰੇਖਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਿਰਫ਼ 4 ਸਾਲ ਦੀ ਉਮਰ ਵਿਚ ਇੱਕ ਬਾਲ ਕਲਾਕਾਰ ਵਜੋਂ ਕੀਤੀ ਸੀ। ਬਾਲੀਵੁੱਡ ਵਿਚ ਉਨ੍ਹਾਂ ਦੀ ਪਹਿਲੀ ਫ਼ਿਲਮ 'ਅੰਜਾਨਾ ਸਫ਼ਰ' ਸੀ। ਇਹ ਫ਼ਿਲਮ ਕਰਦੇ ਸਮੇਂ ਰੇਖਾ 15 ਸਾਲ ਦੀ ਸੀ। ਹਾਲਾਂਕਿ, ਫ਼ਿਲਮ ਬੋਲਡ ਸਮਗਰੀ ਕਾਰਨ ਸੈਂਸਰਸ਼ਿਪ ਵਿਚ ਫਸ ਗਈ ਅਤੇ 10 ਸਾਲਾਂ ਬਾਅਦ ਰਿਲੀਜ਼ ਹੋਈ। ਇਸ ਫ਼ਿਲਮ ਦੌਰਾਨ ਰੇਖਾ ਨਾਲ ਕੁਝ ਭਿਆਨਕ ਵਾਪਰਿਆ, ਇੱਕ ਅਦਾਕਾਰ ਨੇ ਉਨ੍ਹਾਂ ਨੂੰ 5 ਮਿੰਟ ਤੱਕ ਜ਼ਬਰਦਸਤੀ ਚੁੰਮਿਆ।

PunjabKesari

15 ਸਾਲ ਦੀ ਉਮਰ ਵਿਚ ਹੋਇਆ ਸੀ ਇਹ ਹਾਦਸਾ
ਪਹਿਲੀ ਹਿੰਦੀ ਫ਼ਿਲਮ 'ਅੰਜਨਾ ਸਫ਼ਰ' ਵਿਚ ਰੇਖਾ ਦੇ ਨਾਇਕ ਮਸ਼ਹੂਰ ਅਦਾਕਾਰ ਬਿਸਵਜੀਤ ਸੀ। ਇੱਕ ਸੀਨ ਵਿਚ ਉਸ ਨੂੰ ਰੇਖਾ ਨੂੰ ਚੁੰਮਣਾ ਪਿਆ ਪਰ ਉਹ ਕਰੀਬ ਪੰਜ ਮਿੰਟ ਤੱਕ ਰੇਖਾ ਨੂੰ ਜ਼ਬਰਦਸਤੀ ਚੁੰਮਦਾ ਰਿਹਾ। ਉਨ੍ਹਾਂ ਨਾਲ ਵਾਪਰੇ ਇਸ ਹਾਦਸੇ ਦੇ ਕਾਰਨ, ਰੇਖਾ ਸੈੱਟ 'ਤੇ ਹੀ ਰੋ ਰਹੀ ਸੀ। ਇਸ ਦਾ ਜ਼ਿਕਰ ਯਾਸੀਰ ਉਸਮਾਨ ਦੀ ਕਿਤਾਬ ਰੇਖਾ 'ਦਿ ਅਨਟੋਲਡ ਸਟੋਰੀ' ਵਿਚ ਵੀ ਕੀਤਾ ਗਿਆ ਹੈ।

PunjabKesari

ਅਣਕਹੀ ਕਹਾਣੀ ਵਿਚ ਹੈ ਰੇਖਾ ਦਾ ਜ਼ਿਕਰ
ਦਰਅਸਲ, ਰੇਖਾ ਅਤੇ ਰਿਸ਼ਵਜੀਤ ਨੂੰ ਫ਼ਿਲਮ 'ਅੰਜਨਾ ਸਫ਼ਰ' ਦੇ ਇੱਕ ਰੋਮਾਂਟਿਕ ਗਾਣੇ ਲਈ ਇੱਕ Kissing ਸੀਨ ਕਰਨਾ ਪਿਆ, ਜਿਸ ਬਾਰੇ ਮੇਕਰਜ਼ ਨੇ ਰੇਖਾ ਨੂੰ ਕੁਝ ਨਹੀਂ ਦੱਸਿਆ। ਰੇਖਾ ਇਸ ਗੱਲ ਤੋਂ ਅਣਜਾਣ ਸੀ ਕਿ ਸ਼ੂਟਿੰਗ ਦੌਰਾਨ ਉਸ ਨਾਲ ਕੀ ਹੋਣ ਵਾਲਾ ਸੀ। ਫਿਰ ਜੋ ਹੋਇਆ ਉਹ ਉਨ੍ਹਾਂ ਲਈ ਇੱਕ ਡਰਾਉਣੇ ਸੁਫ਼ਨੇ ਵਰਗਾ ਸੀ।

PunjabKesari

ਵਿਸ਼ਵਜੀਤ 5 ਮਿੰਟ ਤੱਕ ਰਿਹਾ ਚੁੰਮਦਾ
ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਜਿਵੇਂ ਹੀ ਵਿਸ਼ਵਜੀਤ ਨੇ ਰੇਖਾ ਨੂੰ ਚੁੰਮਣਾ ਸ਼ੁਰੂ ਕੀਤਾ, ਉਹ ਹੈਰਾਨ ਰਹਿ ਗਈ। ਕੈਮਰੇ ਦਾ ਰੋਲ ਘੁੰਮਦਾ ਰਿਹਾ, ਹੈਰਾਨ ਰੇਖਾ ਹਰ ਚੀਜ਼ ਦਾ ਸਾਹਮਣਾ ਕਰਦੀ ਰਹੀ ਪਰ ਨਾ ਤਾਂ ਵਿਸ਼ਵਜੀਤ ਰੁਕਿਆ ਅਤੇ ਨਾ ਹੀ ਨਿਰਦੇਸ਼ਕ ਨੇ ਕੁਝ ਕਿਹਾ। ਰੇਖਾ ਦੀਆਂ ਅੱਖਾਂ ਵਿੱਚੋਂ ਹੰਝੂ ਸਾਫ਼ ਦਿਖਾਈ ਦੇ ਰਹੇ ਸਨ। ਇਸ Kissing ਸੀਨ ਤੋਂ ਬਾਅਦ ਰੇਖਾ ਰੋ ਰਹੀ ਸੀ ਪਰ ਉੱਥੇ ਮੌਜੂਦ ਲੋਕ ਤਾੜੀਆਂ ਮਾਰ ਰਹੇ ਸਨ।

PunjabKesari

ਰੇਖਾ ਰੋਂਦੀ ਰਹੀ, ਲੋਕ ਮਾਰਦੇ ਰਹੇ ਤਾੜੀਆਂ
ਹਾਲਾਂਕਿ ਕਿਤਾਬ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਇਸ ਘਟਨਾ ਤੋਂ ਬਾਅਦ ਰੇਖਾ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਆਪਣੀ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਪਰ ਨਤੀਜਿਆਂ ਦੇ ਡਰ ਕਾਰਨ ਚੁੱਪ ਹੋ ਗਈ। ਦੂਜੇ ਪਾਸੇ, ਨਿਰਦੇਸ਼ਕ ਨਿਰਮਾਤਾ ਕੁਲਜੀਤ ਪਾਲ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਰੇਖਾ ਨੂੰ ਇਸ ਦ੍ਰਿਸ਼ ਬਾਰੇ ਪਹਿਲਾਂ ਹੀ ਪਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਸ ਨੂੰ ਪਰਦੇ 'ਤੇ ਇਹ ਸੀਨ ਕਰਨ ਵਿਚ ਕੋਈ ਇਤਰਾਜ਼ ਨਹੀਂ ਸੀ।

PunjabKesari


author

sunita

Content Editor

Related News