ਤਾਂ ਇਸ ਵਾਰ ''ਬਾਹੁਬਲੀ 2'' ''ਚ ਇਹ ਅਦਾਕਾਰ ਬਣੇਗਾ ਡਾਕੂ

Tuesday, Feb 09, 2016 - 12:43 PM (IST)

ਤਾਂ ਇਸ ਵਾਰ ''ਬਾਹੁਬਲੀ 2'' ''ਚ ਇਹ ਅਦਾਕਾਰ ਬਣੇਗਾ ਡਾਕੂ

ਚੈੱਨਈ- ਤਮਿਲ ਥ੍ਰਿਲਰ ''ਵਿਸਾਰਣਾਏ'' ''ਚ ਆਪਣੀ ਦਮਦਾਰ ਖਲਨਾਇਕੀ ਨਾਲ ਦਰਸ਼ਕਾਂ ਨੂੰ ਹੀ ਨਹੀਂ, ਆਲੋਚਕਾਂ ਨੂੰ ਵੀ ਪ੍ਰਭਾਵਿਤ ਕਰ ਚੁੱਕੇ ਅਦਾਕਾਰ ਅਜੇ ਘੋਸ਼ ''ਬਾਹੁਬਲੀ'' ''ਚ ਇਕ ਡਾਕੂ ਦੀ ਭੂਮਿਕਾ ''ਚ ਨਜ਼ਰ ਆਉਣਗੇ।

ਅਜੇ ਨੇ ਦੱਸਿਆ,''''ਮੈਂ ਡਾਕੂ ਬੰਦੀਪੋਟੂ ਵੀਰਿਆ'' ਦੀ ਭੂਮਿਕਾ ਨਿਭਾਵਾਂਗਾ। ਮੈਂ ਇਸ ਦੇ ਲਈ ਪਿਛਲੇ ਮਹੀਨੇ ਕੇਰਲ ''ਚ 5 ਦਿਨ ਸ਼ੂਟਿੰਗ ਵੀ ਕਰ ਚੁੱਕਾ ਹਾਂ। ਆਪਣੇ ਕਿਰਦਾਰ ਦੇ ਲਈ ਬਾਕੀ ਸ਼ੂਟਿੰਗ ਮੈਂ ਮਾਰਚ ''ਚ ਸ਼ੁਰੂ ਕਰਾਂਗਾ।'''' ਉਨ੍ਹਾਂ ਕਿਹਾ ਕਿ ਇਹ ਵਧੀਆ ਕਿਰਦਾਰ ਹੈ। ਮੈਂ ਇਹ ਜਾਣਨ ਲਈ ਉਤਸੁਕ ਹਾਂ ਕਿ ਦਰਸ਼ਕ ਇਸ ਨੂੰ ਕਿਵੇਂ ਲੈਂਦੇ ਹਨ। ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ''ਵਿਸਾਰਣਾਏ'' ''ਚ ਨਿਭਾਏ ਆਪਣੇ ਨੇਗੇਟਿਵ ਕਿਰਦਾਰ ਲਈ ਉਨ੍ਹਾਂ ਨੂੰ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ।

 


author

Anuradha Sharma

News Editor

Related News