ਆਰੀਅਨ ਖ਼ਾਨ ਮਾਮਲੇ ’ਚ ਐੱਨ. ਸੀ. ਬੀ. ਅਧਿਕਾਰੀ ਬਰਤਰਫ

Wednesday, May 10, 2023 - 10:44 AM (IST)

ਆਰੀਅਨ ਖ਼ਾਨ ਮਾਮਲੇ ’ਚ ਐੱਨ. ਸੀ. ਬੀ. ਅਧਿਕਾਰੀ ਬਰਤਰਫ

ਮੁੰਬਈ (ਭਾਸ਼ਾ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਆਪਣੇ ਅਧਿਕਾਰੀ ਸੁਪਰਡੈਂਟ ਵਿਸ਼ਵ ਵਿਜੇ ਨੂੰ ਬਰਤਰਫ ਕਰ ਦਿੱਤਾ ਹੈ। ਉਹ 2021 ’ਚ ਕਰੂਜ਼ ’ਤੇ ਛਾਪਾ ਮਾਰਨ ਵਾਲੀ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ 'ਤੇ ADGP ਦਾ ਅਹਿਮ ਬਿਆਨ

ਉਸ ਨੂੰ ਇਸ ਮਾਮਲੇ ’ਚ ਪਹਿਲਾਂ ਹੀ ਮੁਅੱਤਲ ਕੀਤਾ ਗਿਆ ਸੀ। ਅਕਤੂਬਰ 2021 ’ਚ ਐੱਨ. ਸੀ. ਬੀ. ਨੇ ਅਾਪਣੇ ਉਸ ਸਮੇਂ ਦੇ ਮੁੰਬਈ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਦੀ ਅਗਵਾਈ ’ਚ ਕਰੂਜ਼ ’ਤੇ ਛਾਪਾ ਮਾਰਿਆ ਸੀ।

ਮੁਢਲੇ ਤੌਰ ’ਤੇ ਮਾਮਲੇ ’ਚ ਨਸ਼ੀਲੇ ਪਦਾਰਥ ਰੱਖਣ, ਵਰਤੋਂ ਕਰਨ ਤੇ ਸਮੱਗਲਿੰਗ ਦੇ ਦੋਸ਼ ਲਾਏ ਗਏ ਸਨ। 22 ਦਿਨ ਜੇਲ ’ਚ ਬਿਤਾਉਣ ਵਾਲੇ ਆਰੀਅਨ ਨੂੰ ਮਈ 2022 ’ਚ ਐੱਨ. ਸੀ. ਬੀ. ਨੇ ਪੁਖਤਾ ਸਬੂਤਾਂ ਦੀ ਘਾਟ ਕਾਰਨ ਕਲੀਨ ਚਿੱਟ ਦੇ ਦਿੱਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Mukesh

Content Editor

Related News