‘ਆਈ. ਬੀ. 71’ ਦੇ ਨਿਰਦੇਸ਼ਕ ਨੇ ਸ਼ੇਅਰ ਕੀਤਾ ਕਾਸਟਿੰਗ ਦੇ ਪਿੱਛੇ ਦਾ ਕਿੱਸਾ

04/23/2023 10:58:18 AM

ਮੁੰਬਈ (ਬਿਊਰੋ)– 1970 ਦੇ ਦਹਾਕੇ ’ਚ ਇਕ ਸਪਾਈ ਥ੍ਰਿਲਰ ਸੈੱਟ ਲਈ ਕਾਸਟਿੰਗ ਮਹੱਤਵਪੂਰਨ ਹੈ ਤੇ ਇਸ ਦੇ ਲਈ ਸੰਕਲਪ ਰੈੱਡੀ ਕੁਝ ਅਜਿਹੇ ਕਲਾਕਾਰਾਂ ਨੂੰ ਇਕੱਠਾ ਕਰਨਾ ਚਾਹੁੰਦੇ ਸੀ, ਜੋ ਦਰਸ਼ਕਾਂ ਨੂੰ ਸ਼ੁਰੂ ਤੋਂ ਹੀ ਉਨ੍ਹਾਂ ਦੀਆਂ ਸੀਟਾਂ ’ਤੇ ਬੈਠੇ ਰਹਿਣ ਲਈ ਮਜਬੂਰ ਕਰ ਦੇਵੇ।

ਵਿਧੁਤ ਜੰਮਵਾਲ, ਅਨੁਪਮ ਖੇਰ ਤੇ ਵਿਸ਼ਾਲ ਜੇਠਵਾ ਸਟਾਰਰ ‘ਆਈ. ਬੀ. 71’ ਇਕ ਦੇਸ਼ਭਗਤੀ ਦੀ ਸਪਾਈ ਥ੍ਰਿਲਰ ਹੈ, ਜੋ ਅਸਲ ਜੀਵਨ ਦੇ ਮਿਸ਼ਨ ’ਤੇ ਆਧਾਰਿਤ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

‘ਦਿ ਗਾਜ਼ੀ ਅਟੈਕ’ ਦੇ ਨਿਰਦੇਸ਼ਕ ਸੰਕਲਪ ਕਹਿੰਦੇ ਹਨ, ‘‘ਮੈਂ ਇਸ ਫ਼ਿਲਮ ਲਈ ਅੱਗੇ ਆਇਆ ਕਿਉਂਕਿ ਵਿਧੁਤ ਮੇਰੇ ਲਈ ਇਹ ਕਹਾਣੀ ਲੈ ਕੇ ਆਏ ਸਨ। ਉਹ ਚਰਿੱਤਰ ਦੇ ਹੌਸਲੇ ਤੇ ਦ੍ਰਿੜਤਾ ਲਈ ਪੂਰੀ ਤਰ੍ਹਾਂ ਫਿੱਟ ਹੈ। ਉਹ ਮੇਰੇ ਕੋਲ ਸਕ੍ਰਿਪਟ ਲੈ ਕੇ ਆਇਆ ਤੇ ਕਿਹਾ, ‘‘ਮੈਂ ਇਹ ਕਰਨਾ ਚਾਹੁੰਦਾ ਹਾਂ।’’ ਫ਼ਿਲਮ ਲਈ ਸਾਈਨ ਅੱਪ ਕਰਨ ਵਾਲੇ ਪਹਿਲੇ ਅਦਾਕਾਰਾਂ ’ਚੋਂ ਇਕ ਅਨੁਪਮ ਖੇਰ ਸਨ। ਉਹ ਫ਼ਿਲਮ ਦੇ ਦੇਸ਼ਭਗਤੀ ਦੇ ਝੁਕਾਅ ਕਾਰਨ ਇਸ ਪ੍ਰਾਜੈਕਟ ਵੱਲ ਖਿੱਚੇ ਆਏ ਸੀ। ਅਖੀਰ ’ਚ ਸੰਕਲਪ ਨੂੰ ਵਿਸ਼ਾਲ ਜੇਠਵਾ ਦੇ ਰੂਪ ’ਚ ਕਲਾਕਾਰਾਂ ਦੇ ਗਰੁੱਪ ਦਾ ਇਕ ਮਹੱਤਵਪੂਰਨ ਹਿੱਸਾ ਮਿਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News