ਮੈਨੂੰ ਉਹ ਕਹਾਣੀਆਂ ਪਸੰਦ ਹਨ, ਜਿਨ੍ਹਾਂ ''ਚ ਮਹਿਲਾ ਬਦਲਾਅ ਲੈ ਕੇ ਆਉਂਦੀ ਹੈ : ਰਾਣੀ ਮੁਖਰਜੀ
Friday, Jun 09, 2023 - 12:19 PM (IST)

ਮੁੰਬਈ (ਬਿਊਰੋ) - ਅਭਿਨੇਤਰੀ ਰਾਣੀ ਮੁਖਰਜੀ ਸਾਡੇ ਸਮੇਂ ਦੀ ਇਕ ਸਿਨੇਮੈਟਿਕ ਆਈਕਾਨ ਹੈ ਤੇ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਸਫਲ ਅਭਿਨੇਤਰੀਆਂ ’ਚੋਂ ਇਕ ਹੈ। ਰਾਣੀ ਕਹਿੰਦੀ ਹੈ, ''ਮੈਨੂੰ ਹਮੇਸ਼ਾ ਅਜਿਹੀਆਂ ਕਹਾਣੀਆਂ ਦਾ ਹਿੱਸਾ ਬਣਨਾ ਪਸੰਦ ਹੈ, ਜਿੱਥੇ ਔਰਤਾਂ ਬਦਲਾਅ ਲਿਆਉਂਦੀਆਂ ਹਨ, ਜਿੱਥੇ ਇਕ ਔਰਤ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਹ ਸਿਸਟਮ ਨੂੰ ਸੰਭਾਲਣ ਤੇ ਬਿਹਤਰ ਲਈ ਬਦਲਾਅ ਲਿਆਉਣ ਦੇ ਯੋਗ ਹੁੰਦੀ ਹੈ। ਮੈਂ ਹਮੇਸ਼ਾ ਔਰਤਾਂ ਨੂੰ ਸਾਡੇ ਰਾਸ਼ਟਰ ਦੇ ਆਜ਼ਾਦ ਨਿਰਮਾਤਾਵਾਂ ਵਜੋਂ ਦਿਖਾਉਣਾ ਚਾਹੁੰਦੀ ਹਾਂ।''
ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)
ਰਾਣੀ ਮੁਖਰਜੀ ਨੇ ਖੁਲਾਸਾ ਕੀਤਾ ਕਿ ਉਸ ਦੀ ਆਲ ਟਾਈਮ ਮਨਪਸੰਦ ਫ਼ਿਲਮ ਕਲਟ ਕਲਾਸਿਕ ਫ਼ਿਲਮ 'ਮਦਰ ਇੰਡੀਆ' ਹੈ। ਇਹ ਇਕ ਅਜਿਹੀ ਫ਼ਿਲਮ ਹੈ ਜਿਸ ਨੂੰ ਵਿਸ਼ਵ ਸਿਨੇਮਾ ਇਤਿਹਾਸ 'ਚ ਔਰਤ ਦੀ ਭਾਵਨਾ ਦੀ ਸਭ ਤੋਂ ਵਧੀਆ ਪ੍ਰਤੀਨਿਧਤਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਉਹ ਕਹਿੰਦੀ ਹੈ, ''ਜਦੋਂ ਮੈਂ ਛੋਟੀ ਸੀ, ਮੇਰੀ ਪਸੰਦੀਦਾ ਫ਼ਿਲਮ 'ਮਦਰ ਇੰਡੀਆ' ਸੀ ਤੇ ਹਮੇਸ਼ਾ ਰਹੇਗੀ।''
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।