ਰਾਜਕੁਮਾਰ ਦੀ ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਰਿਲੀਜ਼, ਸਰਦਾਰ ਲੁੱਕ 'ਚ ਨਜ਼ਰ ਆਏ ਅਪਾਰਸ਼ਕਤੀ

Tuesday, Oct 12, 2021 - 10:33 AM (IST)

ਰਾਜਕੁਮਾਰ ਦੀ ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਰਿਲੀਜ਼, ਸਰਦਾਰ ਲੁੱਕ 'ਚ ਨਜ਼ਰ ਆਏ ਅਪਾਰਸ਼ਕਤੀ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਆਉਣ ਵਾਲੀ ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਰਾਜਕੁਮਾਰ ਰਾਓ ਅਤੇ ਕ੍ਰਿਤੀ ਸੈਨਨ ਨਾਲ ਪਰੇਸ਼ ਰਾਵਲ, ਰਤਨਾ ਪਾਠਕਰ ਸ਼ਾਹ, ਅਪਾਰਸ਼ਕਤੀ ਖੁਰਾਣਾ, ਇਸ ਫ਼ਿਲਮ 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਕਾਫੀ ਮਜ਼ੇਦਾਰ ਹੈ ਅਤੇ ਫ਼ਿਲਮ ਦੇ ਮੇਕਰਸ ਨੂੰ ਉਮੀਦ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕਰਨਗੇ।

ਟਰੇਲਰ 'ਚ ਕ੍ਰਿਤੀ ਸੈਨਨ ਅਤੇ ਰਾਜਕੁਮਾਰ ਰਾਓ ਦੀ ਜੋੜੀ ਦੇਖਣ ਨੂੰ ਮਿਲ ਰਹੀ ਹੈ। ਰਾਜਕੁਮਾਰ ਰਾਓ ਜਿਥੇ ਵਿਆਹ ਲਈ ਪੇਰੈਂਟਸ ਦੀ ਭਾਲ ਕਰ ਰਿਹਾ ਹੈ। ਇਸ ਦੇ ਨਾਲ ਹੀ ਅਪਾਰਸ਼ਕਤੀ ਖੁਰਾਣਾ ਰਾਜਕੁਮਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰੇਸ਼ ਰਾਵਲ ਅਤੇ ਰਤਨਾ ਪਾਠਕਰ ਸ਼ਾਹ ਦੀ ਭੂਮਿਕਾ ਵੀ ਫ਼ਿਲਮ 'ਚ ਅਹਿਮ ਹੋਣ ਜਾ ਰਹੀ ਹੈ। ਪਰੇਸ਼ ਰਾਵਲ ਫ਼ਿਲਮ 'ਚ ਇੱਕ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹ ਰੋਮਾਂਟਿਕ-ਕਾਮੇਡੀ ਫ਼ਿਲਮ ਅਭਿਸ਼ੇਕ ਜੈਨ ਦੁਆਰਾ ਡਾਇਰੈਕਟ ਕੀਤੀ ਗਈ ਹੈ ਅਤੇ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ ਹਾਊਸ ਮੈਡੌਕ ਫਿਲਮਜ਼ ਦੁਆਰਾ ਪੇਸ਼ ਕੀਤੀ ਹੈ। 

ਇਹ ਫ਼ਿਲਮ ਜਲਦ ਹੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਦੀਵਾਲੀ ਮੌਕੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਫ਼ਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਪੰਜਾਬੀ ਟੱਚ ਦੇਣ ਲਈ ਫ਼ਿਲਮ ਨੂੰ ਪੰਜਾਬ 'ਚ ਫਿਲਮਾਇਆ ਗਿਆ ਹੈ। ਇਸ ਫ਼ਿਲਮ 'ਚ ਅਪਾਰਸ਼ਕਤੀ ਖੁਰਾਣਾ ਇਕ ਸਿੱਖ ਲੜਕੇ ਦੇ ਕਿਰਦਾਰ 'ਚ ਨਜ਼ਰ ਆਉਣਗੇ। 

ਨੋਟ - 'ਹਮ ਦੋ ਹਮਾਰੇ ਦੋ' ਦੇ ਟਰੇਲਰ ਬਾਰੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News