ਗਰਲਫਰੈਂਡ ਸਬਾ ਆਜ਼ਾਦ ਦੀ ਰਿਤਿਕ ਰੌਸ਼ਨ ਨੇ ਸਾਂਝੀ ਕੀਤੀ ਤਸਵੀਰ, ਲਿਖਿਆ ਖ਼ਾਸ ਸੁਨੇਹਾ

Saturday, Feb 26, 2022 - 06:12 PM (IST)

ਗਰਲਫਰੈਂਡ ਸਬਾ ਆਜ਼ਾਦ ਦੀ ਰਿਤਿਕ ਰੌਸ਼ਨ ਨੇ ਸਾਂਝੀ ਕੀਤੀ ਤਸਵੀਰ, ਲਿਖਿਆ ਖ਼ਾਸ ਸੁਨੇਹਾ

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਉਹ ਅਦਾਕਾਰਾ ਤੇ ਗਾਇਕਾ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਮੁੰਬਈ ’ਚ ਡਿਨਰ ਡੇਟ ’ਤੇ ਦੇਖਿਆ ਗਿਆ। ਇਸ ਤੋਂ ਇਲਾਵਾ ਰਿਤਿਕ ਦੇ ਚਾਚਾ ਰਾਜੇਸ਼ ਰੌਸ਼ਨ ਨੇ ਪਰਿਵਾਰ ਦੇ ਮੈਂਬਰਾਂ ਨਾਲ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਸਬਾ ਨਜ਼ਰ ਆਈ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਸਾਰੇ ਰਿਤਿਕ ਰੌਸ਼ਨ ਦੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਜਾਣਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਅਜੇ ਤਕ ਇਸ ’ਤੇ ਕੁਝ ਵੀ ਨਹੀਂ ਕਿਹਾ। ਹੁਣ ਪਹਿਲੀ ਵਾਰ ਰਿਤਿਕ ਨੇ ਸਬਾ ਦੀ ਇਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

ਰਿਤਿਕ ਨੇ ਜੋ ਤਸਵੀਰ ਪੋਸਟ ਕੀਤੀ ਹੈ, ਉਸ ’ਚ ਸਬਾ ਨਾਲ ਨਸੀਰੂਦੀਨ ਸ਼ਾਹ ਦੇ ਪੁੱਤਰ ਇਮਾਦ ਸ਼ਾਹ ਵੀ ਹਨ। ਇਹ ਉਨ੍ਹਾਂ ਦੇ ਇਲੈਕਟਰੋ-ਫੰਕ ਬੈਂਡ ਮੈਡਬੁਆਏ/ਮਿੰਕ ਦਾ ਹੈ, ਜਿਸ ਦਾ ਸ਼ੋਅ ਸ਼ੁੱਕਰਵਾਰ ਦੀ ਰਾਤ ਪੁਣੇ ’ਚ ਹੋਇਆ। ਇਸ ’ਚ ਸਬਾ ਦੀ ਪੇਸ਼ਕਾਰੀ ਸੀ। ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਰਿਤਿਕ ਨੇ ਇਸ ਦੇ ਨਾਲ ਕੈਪਸ਼ਨ ’ਚ ਲਿਖਿਆ, ‘ਕਮਾਲ ਕਰ ਦੋ ਤੁਸੀਂ ਲੋਕ।’

PunjabKesari

ਹੁਣ ਰਿਤਿਕ ਭਾਵੇਂ ਹੀ ਸਬਾ ਨਾਲ ਆਪਣੇ ਰਿਸ਼ਤੇ ’ਤੇ ਕੁਝ ਨਾ ਕਹਿਣ ਪਰ ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਇਕ ਵਾਰ ਮੁੜ ਚਰਚਾਵਾਂ ਕਰਨ ਲੱਗੇ ਹਨ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News