ਫ਼ਿਲਮ ''ਕ੍ਰਿਸ਼ 4'' ਲੈ ਕੇ ਆ ਰਹੇ ਹਨ ਰਿਤਿਕ ਰੋਸ਼ਨ, ਮਾਸਕ ਦਿਖਾ ਕੇ ਕੀਤਾ ਇਸ਼ਾਰਾ (ਵੀਡੀਓ)

Thursday, Jun 24, 2021 - 02:53 PM (IST)

ਫ਼ਿਲਮ ''ਕ੍ਰਿਸ਼ 4'' ਲੈ ਕੇ ਆ ਰਹੇ ਹਨ ਰਿਤਿਕ ਰੋਸ਼ਨ, ਮਾਸਕ ਦਿਖਾ ਕੇ ਕੀਤਾ ਇਸ਼ਾਰਾ (ਵੀਡੀਓ)

ਮੁੰਬਈ- ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਫੈਨਜ਼ ਜਿਸ ਘੜੀ ਦੇ ਇੰਤਜ਼ਾਰ ਵਿਚ ਸੀ ਫਾਇਨਲੀ ਉਹ ਘੜੀ ਆ ਗਈ ਹੈ। 'ਕ੍ਰਿਸ਼ 4' ਦੀ ਆਫੀਸ਼ੀਅਲ ਅਨਾਊਸਮੈਂਟ ਰਿਤਿਕ ਰੋਸ਼ਨ ਨੇ ਕਰ ਦਿੱਤੀ ਹੈ। 'ਕ੍ਰਿਸ਼ 4' ਦਾ, ਫ਼ਿਲਮ 'ਕ੍ਰਿਸ਼' ਦੇ 15 ਸਾਲ ਪੂਰੇ ਹੋਣ ਦੇ ਖ਼ਾਸ ਮੌਕੇ 'ਤੇ ਐਲਾਨ ਕੀਤਾ ਗਿਆ ਹੈ। ਰਿਤਿਕ ਵਲੋਂ ਇਕ ਵੀਡੀਓ ਰਿਲੀਜ਼ ਕੀਤੀ ਗਈ ਹੈ, ਜਿਸ ਵਿਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ। ਜਿਸ 'ਚ ਇਹ ਵੀ ਦੱਸਿਆ ਹੈ ਕਿ ਫ਼ਿਲਮ 'ਕ੍ਰਿਸ਼' ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਿਤਿਕ ਨੇ ਕਿਹਾ- ਪਾਸਟ 'ਚ ਜੋ ਸੀ ਉਹ ਹੋ ਗਿਆ, ਦੇਖਦੇ ਆ ਹੁਣ ਫਿਊਚਰ ਕਿ ਲੈ ਕੇ ਆਉਂਦਾ ਹੈ।


ਸਾਲ 2006 ਫ਼ਿਲਮ 'ਕ੍ਰਿਸ਼' ਸੀਰੀਜ਼ ਦੀ ਸ਼ੁਰੂਆਤ ਹੋਈ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਵਿਚ ਰਿਤਿਕ ਰੋਸ਼ਨ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਜੋੜੀ ਨਜ਼ਰ ਆਈ ਸੀ। ਇਸ ਤੋਂ ਬਾਅਦ ਫ਼ਿਲਮ 'ਕ੍ਰਿਸ਼ 3' ਨੂੰ ਸਾਲ 2013 ਵਿਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਰਿਤਿਕ ਅਤੇ ਪ੍ਰਿਯੰਕਾ ਦੀ ਇਹ ਕਹਾਣੀ ਅੱਗੇ ਵਧਾਈ ਗਈ ਸੀ ਜਿਸ ਵਿਚ ਕੁਝ ਨਵੇਂ ਚਿਹਰੇ ਵੀ ਦਿਖਾਈ ਦਿੱਤੇ ਸੀ। ਇਸ ਫ਼ਿਲਮ ਵਿੱਚ ਅਦਾਕਾਰ ਵਿਵੇਕ ਓਬਰਾਏ ਅਤੇ ਕੰਗਨਾ ਰਣੌਤ ਵਰਗੇ ਚਿਹਰੇ ਨਜ਼ਰ ਆਏ ਸਨ।

PunjabKesari
ਫ਼ਿਲਮ 'ਕ੍ਰਿਸ਼' ਸੀਰੀਜ਼ ਨੂੰ ਲੈ ਕੇ ਦਰਸ਼ਕਾਂ ਵਿਚ ਕਾਫ਼ੀ ਕ੍ਰੇਜ਼ ਹੈ, ਇਸ ਫ਼ਿਲਮ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਹੈ ਅਤੇ ਹੁਣ ਜਲਦੀ ਹੀ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਵਾਰ ਫ਼ਿਲਮ ਵਿਚ ਪ੍ਰਿਯੰਕਾ ਚੋਪੜਾ ਰਿਤਿਕ ਰੋਸ਼ਨ ਨਾਲ ਨਜ਼ਰ ਆਵੇਗੀ ਜਾਂ ਕੋਈ ਹੋਰ ਚਿਹਰਾ ਸ਼ਾਮਲ ਹੋਵੇਗਾ ਅਜੇ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


author

Aarti dhillon

Content Editor

Related News