ਰਿਤਿਕ ਬਣਨਗੇ ਰਾਵਣ, ਰਣਬੀਰ ਹੋਣਗੇ ਰਾਮ, ‘ਆਦਿਪੁਰਸ਼’ ਤੋਂ ਬਾਅਦ ‘ਰਾਮਾਇਣ’ ’ਤੇ ਬਣਨ ਜਾ ਰਹੀ ਇਕ ਹੋਰ ਫ਼ਿਲਮ!

Sunday, Oct 23, 2022 - 03:56 PM (IST)

ਰਿਤਿਕ ਬਣਨਗੇ ਰਾਵਣ, ਰਣਬੀਰ ਹੋਣਗੇ ਰਾਮ, ‘ਆਦਿਪੁਰਸ਼’ ਤੋਂ ਬਾਅਦ ‘ਰਾਮਾਇਣ’ ’ਤੇ ਬਣਨ ਜਾ ਰਹੀ ਇਕ ਹੋਰ ਫ਼ਿਲਮ!

ਮੁੰਬਈ (ਬਿਊਰੋ)– ਜਨਵਰੀ, 2023 ’ਚ ਰਿਲੀਜ਼ ਹੋਣ ਵਾਲੀ ਪ੍ਰਭਾਸ, ਸੈਫ ਅਲੀ ਖ਼ਾਨ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਤੋਂ ਬਾਅਦ ਇਕ ਵਾਰ ਮੁੜ ‘ਰਾਮਾਇਣ’ ਦੀ ਕਹਾਣੀ ਨੂੰ ਪਰਦੇ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹਨ। ਖ਼ਬਰਾਂ ਦਾ ਬਾਜ਼ਾਰ ਗਰਮ ਹੈ ਕਿ ‘ਦੰਗਲ’ ਤੇ ‘ਛਿਛੋਰੇ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਨਿਤੇਸ਼ ਤਿਵਾਰੀ ਇਸ ‘ਰਾਮਾਇਣ’ ਦੀ ਕਾਸਟਿੰਗ ਤੇਜ਼ੀ ਨਾਲ ਕਰ ਰਹੇ ਹਨ।

ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ‘ਰਾਮਾਇਣ’ ਨੂੰ ਵੱਡੇ ਪਰਦੇ ਲਈ ਬਣਾਇਆ ਜਾ ਰਿਹਾ ਹੈ ਜਾਂ ਫਿਰ ਇਹ ਵੈੱਬ ਸੀਰੀਜ਼ ਦੇ ਰੂਪ ’ਚ ਓ. ਟੀ. ਟੀ. ’ਤੇ ਆਵੇਗੀ ਪਰ ਅਟਕਲਾਂ ਤੇਜ਼ ਹਨ ਕਿ ਇਸ ਦੀ ਕਾਸਟਿੰਗ ਸ਼ੁਰੂ ਹੋ ਗਈ ਹੈ।

ਨਿਤੇਸ਼ ਤਿਵਾਰੀ ਦੀ ਇਸ ‘ਰਾਮਾਇਣ’ ’ਚ ਰਿਤਿਕ ਰੌਸ਼ਨ ਨੂੰ ਰਾਵਣ ਦਾ ਰੋਲ ਦਿੱਤੇ ਜਾਣ ਦੀ ਚਰਚਾ ਹੈ, ਜਦਕਿ ਰਾਮ ਦੇ ਰੋਲ ਲਈ ਰਣਬੀਰ ਕਪੂਰ ਦਾ ਨਾਂ ਚੱਲ ਰਿਹਾ ਹੈ। ਨਿਤੇਸ਼ ਤਿਵਾਰੀ ਦੀ ਇਸ ‘ਰਾਮਾਇਣ’ ’ਚ ਸੀਤਾ ਦਾ ਰੋਲ ਕਿਸੇ ਬਾਲੀਵੁੱਡ ਅਦਾਕਾਰਾ ਨੂੰ ਨਹੀਂ ਦਿੱਤਾ ਜਾ ਰਿਹਾ।

ਇਹ ਖ਼ਬਰ ਵੀ ਪੜ੍ਹੋ : ਮਹਾਠੱਗ ਸੁਕੇਸ਼ ਨੇ ਜੇਲ੍ਹ ਤੋਂ ਲਿਖੀ ਚਿੱਠੀ, ਜੈਕਲੀਨ ਨੂੰ ਲੈ ਕੇ ਕਿਹਾ– ‘ਉਹ ਮੇਰੇ ਤੋਂ ਪਿਆਰ ਚਾਹੁੰਦੀ ਸੀ ਤੇ...’

ਬਾਕਸ ਆਫਿਸ ਵਰਲਡਵਾਈਡ ਮੁਤਾਬਕ ਨਿਤੇਸ਼ ਦੀ ‘ਰਾਮਾਇਣ’ ਦੀ ਤਾਜ਼ਾ ਅਪਡੇਟ ਇਹ ਹੈ ਕਿ ਇਸ ’ਚ ਸੀਤਾ ਦਾ ਰੋਲ ਤਾਮਿਲ, ਤੇਲਗੂ ਤੇ ਮਲਿਆਲਮ ਦੀ ਮਸ਼ਹੂਰ ਅਦਾਕਾਰਾ ਸਈ ਪੱਲਵੀ ਨਿਭਾਏਗੀ। ਇਸ ਖ਼ਬਰ ਮੁਤਾਬਕ ਨਿਤੇਸ਼ ਤਿਵਾਰੀ ਦਾ ਇਹ ਪ੍ਰਾਜੈਕਟ ਇਕ ਫ਼ਿਲਮ ਹੈ ਤੇ ਇਸ ’ਚ ਸਈ ਪੱਲਵੀ ਰਾਵਣ ਬਣਨ ਵਾਲੇ ਰਿਤਿਕ ਤੇ ਰਾਮ ਬਣਨ ਵਾਲੇ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ।

ਪਹਿਲਾਂ ਸੀਤਾ ਦੇ ਰੋਲ ਲਈ ਦੀਪਿਕਾ ਪਾਦੁਕੋਣ ਦੇ ਨਾਂ ਦੀ ਚਰਚਾ ਹੋ ਰਹੀ ਸੀ। ਖ਼ਬਰ ਹੈ ਕਿ ਪਿਛਲੇ ਢੇਡ ਸਾਲਾਂ ਤੋਂ ਇਸ ਫ਼ਿਲਮ ਦੇ ਪ੍ਰੀ-ਪ੍ਰੋਡਕਸ਼ਨ ’ਤੇ ਕੰਮ ਚੱਲ ਰਿਹਾ ਹੈ ਤੇ 2023 ’ਚ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News