ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦੀ ਕਿਵੇਂ ਹੋਈ ਮੌਤ, CCTV Footage ਆਈ ਸਾਹਮਣੇ
Friday, Jun 05, 2026 - 12:47 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਫਿਲਮ ਇੰਡਸਟਰੀ ਅਤੇ ਪੱਤਰਕਾਰ ਜਗਤ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦੇ ਅਚਾਨਕ ਅਕਾਲ ਚਲਾਣੇ ਦੀ ਖਬਰ ਸਾਹਮਣੇ ਆਈ। ਸਵਰਨ ਸਿੰਘ ਭੰਗੂ ਨਾ ਸਿਰਫ ਇੱਕ ਉੱਘੇ ਪੱਤਰਕਾਰ ਸਨ, ਬਲਕਿ ਇੱਕ ਜਾਣੇ-ਪਛਾਣੇ ਸਮਾਜ ਸੇਵੀ ਵੀ ਸਨ।
ਇਹ ਵੀ ਪੜ੍ਹੋ: 40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ 'ਚ ਫੈਲੀ ਹੈ ਜ਼ਮੀਨ
ਕਿਵੇਂ ਹੋਈ ਮੌਤ ?
ਜਾਣਕਾਰੀ ਅਨੁਸਾਰ, ਇਹ ਦੁਖਦਾਈ ਘਟਨਾ ਉਸ ਵੇਲੇ ਵਾਪਰੀ ਜਦੋਂ ਸਵਰਨ ਸਿੰਘ ਭੰਗੂ ਸਵੇਰ ਦੇ ਸਮੇਂ ਸਾਈਕਲ ਚਲਾ ਰਹੇ ਸਨ। ਸਾਈਕਲ ਚਲਾਉਂਦੇ ਸਮੇਂ ਉਹ ਅਚਾਨਕ ਇੱਕ ਨਾਲੇ ਵਿੱਚ ਡਿੱਗ ਗਏ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ। ਇਸ ਅਚਾਨਕ ਹੋਈ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਡੂੰਘੇ ਸਦਮੇ ਵਿੱਚ ਹਨ।
ਇਹ ਵੀ ਪੜ੍ਹੋ: LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ

6 ਜੂਨ ਨੂੰ ਹੋਵੇਗੀ ਸਰੀਰ ਦਾਨ ਦੀ ਰਸਮ
ਸਵਰਨ ਸਿੰਘ ਭੰਗੂ ਨੇ ਆਪਣੇ ਜਿਉਂਦੇ ਜੀਅ ਤਾਂ ਮਨੁੱਖਤਾ ਦੀ ਸੇਵਾ ਕੀਤੀ ਹੀ, ਪਰ ਮੌਤ ਤੋਂ ਬਾਅਦ ਵੀ ਉਹ ਲੋਕਾਂ ਲਈ ਪ੍ਰੇਰਨਾ ਬਣ ਗਏ ਹਨ। ਗੁਰਪ੍ਰੀਤ ਭੰਗੂ ਦੀ ਇੰਸਟਾ ਸਟੋਰੀ ਸੈਕਸ਼ਨ ਵਿਚ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸਵਰਨ ਸਿੰਘ ਭੰਗੂ ਦੇ ਸਰੀਰ ਦਾਨ ਦੀ ਰਸਮ 6 ਜੂਨ ਨੂੰ ਹੋਵੇਗੀ। ਕਿਉਂਕਿ ਸਵਰਨ ਸਿੰਘ ਦੀ ਇੱਛਾ ਸੀ ਕਿ ਮਰਨ ਉਪਰੰਤ ਮਨੁੱਖੀ ਕਾਰਜਾਂ ਲਈ ਉਨ੍ਹਾਂ ਦਾ ਸਰੀਰ ਦਾਨ ਕੀਤਾ ਜਾਵੇ। ਉਨ੍ਹਾਂ ਦੇ ਇਸ ਫੈਸਲੇ ਨੇ ਸਮਾਜ ਲਈ ਇੱਕ ਵੱਡੀ ਮਿਸਾਲ ਪੈਦਾ ਕੀਤੀ ਹੈ।
ਇਹ ਵੀ ਪੜ੍ਹੋ: 'ਮੈਂ ਅਜੇ ਜ਼ਿੰਦਾ ਹਾਂ'; ਮਸ਼ਹੂਰ ਗਾਇਕ ਨੂੰ ਗੂਗਲ ਨੇ ਐਲਾਨਿਆ ਮ੍ਰਿਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
