ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

Monday, Jul 04, 2022 - 11:37 AM (IST)

ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

ਮੁੰਬਈ: ਅਦਾਕਾਰਾ ਦਿਸ਼ਾ ਪਟਾਨੀ ਆਪਣੀ ਅਦਾਕਾਰੀ ਦੇ ਨਾਲ-ਨਾਲ ਡਰੈਸਿੰਗ ਸੈਂਸ ਲਈ ਵੀ ਜਾਣੀ ਜਾਂਦੀ ਹੈ। ਅਦਾਕਾਰਾ ਆਪਣੇ ਵੱਖ-ਵੱਖ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਦਿਸ਼ਾ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਧਮਾਲ ਮਚਾ ਰਹੀਆਂ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਦਿਸ਼ਾ ਬਲੈਕ ਕ੍ਰੌਪ ਟੌਪ ਅਤੇ ਮੈਚਿੰਗ ਪੈਂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਾਈ ਹੋਈ ਹੈ। ਦਿਸ਼ਾ ਪਟਾਨੀ ਦਾ ਇਕ ਅੰਦਾਜ਼ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਬੋਲਡ ਲੁੱਕ ਨਾਲ ਦਿਸ਼ਾ ਨੇ ਆਪਣੀ ਖੂਬਸੂਰਤੀ ਨੂੰ ਚਾਰ-ਚੰਨ ਲਗਾਏ ਹਨ।

ਇਹ ਵੀ ਪੜ੍ਹੋ :  ਮਿੰਨੀ ਡਰੈੱਸ ’ਚ MOM TO BE ਆਲੀਆ ਭੱਟ ਆਈ ਨਜ਼ਰ, ਹੀਰੇ ਦੀ ਅੰਗੂਠੀ ’ਤੇ ਟਿੱਕੀ ਸਭ ਦੀ ਨਜ਼ਰ

ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਛੱਡੇ ਹਨ। ਇਸ ਲੁੱਕ ’ਚ ਦਿਸ਼ਾ ਕਾਫੀ ਹੌਟ ਨਜ਼ਰ ਆ ਰਹੀ ਹੈ। ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। 

PunjabKesari

ਇਹ ਵੀ ਪੜ੍ਹੋ :  ਰਿਤਿਕ ਰੋਸ਼ਨ ਨੇ ਲਈ ਫ਼ਿਲਮੀ ਸਿਤਾਰਿਆਂ ਨਾਲ ਸੈਲਫ਼ੀ, ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਦਿੱਤੇ ਬੁਆਏਫ੍ਰੈਂਡ ਨਾਲ ਪੋਜ਼

ਦਿਸ਼ਾ ਪਟਾਨੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਦਿਸ਼ਾ ਬਹੁਤ ਜਲਦ ਫ਼ਿਲਮ ‘ਏਕ ਵਿਲੇਨ 2’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਦਾਕਾਰਾ ਨਾਲ ਜਾਨ ਅਬ੍ਰਾਹਮ ਅਤੇ ਅਰਜੁਨ ਕਪੂਰ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਹੈ। ਇਹ ਫ਼ਿਲਮ 29 ਜੁਲਾਈ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ।


author

Anuradha

Content Editor

Related News