3 ਨਹੀਂ ਸਗੋਂ ਆਖ਼ਰੀ ਸਟੇਜ ਦਾ ਹੈ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ
Thursday, Aug 13, 2020 - 05:19 PM (IST)
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ। ਮੀਡੀਆ ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਟੇਜ 4 ਦਾ ਲੰਗ ਕੈਂਸਰ ਹੈ। ਤਿੰਨ ਦਿਨ ਪਹਿਲਾਂ ਹੀ ਸੰਜੇ ਦੱਤ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋਣ ਦੇ ਚਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਉਹ ਆਪਣੇ ਇਲਾਜ ਲਈ ਅਮਰੀਕਾ ਰਵਾਨਾ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਰਸਤੇ 'ਚ ਰੋਕ ਸ਼ਖ਼ਸ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ
ਸੰਜੇ ਦੱਤ ਨੇ ਕੈਂਸਰ ਬਾਰੇ ਤਾਂ ਜਾਣਕਾਰੀ ਦੇ ਦਿੱਤੀ ਸੀ। ਹੁਣ ਫਿਲਮਫੇਅਰ ਤੇ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ 'ਚ ਕੈਂਸਰ ਦੀ ਸੀਰੀਅਸ ਸਟੇਜ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ। ਇਸ ਰਿਪੋਰਟ 'ਚ ਲੀਲਾਵਤੀ ਦੇ ਇੱਕ ਸੋਰਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੰਜੇ ਦੱਤ ਨੂੰ ਸਟੇਜ 4 ਦਾ ਕੈਂਸਰ ਹੈ। ਇਹ ਕੈਂਸਰ ਦੀ ਬੇਹੱਦ ਸੀਰੀਅਸ ਸਟੇਜ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਉਹ ਹਸਪਤਾਲ 'ਚ ਦਾਖ਼ਲ ਹੋਏ ਸਨ ਤਾਂ ਉਨ੍ਹਾਂ ਦਾ ਆਕਸੀਜਨ ਲੈਵਲ 90-92 % ਤੱਕ ਉੱਤੇ-ਹੇਠਾਂ ਹੋ ਰਿਹਾ ਸੀ।
Hospital sources confirm that @duttsanjay has stage 4 lung cancer. https://t.co/1rlAwONJZx
— Filmfare (@filmfare) August 13, 2020
ਇਹ ਖ਼ਬਰ ਵੀ ਪੜ੍ਹੋ : ਆਰ ਨੇਤ ਤੋਂ ਬਾਅਦ ਹੁਣ ਇਸ ਮਸ਼ਹੂਰ ਗੀਤਕਾਰ ’ਤੇ ਹੋਇਆ ਜਾਨਲੇਵਾ ਹਮਲਾ
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਜੇ ਦੱਤ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਹੀ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਾਹ ਲੈਣ 'ਚ ਮੁਸ਼ਕਿਲ ਆਉਣ ਕਾਰਨ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਨੂੰ ਕਿਤੇ ਕੋਰੋਨਾ ਤਾਂ ਨਹੀਂ ਹੋ ਗਿਆ ਪਰ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ।
ਇਹ ਖ਼ਬਰ ਵੀ ਪੜ੍ਹੋ : 'ਲੌਂਗ ਲਾਚੀ' ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ (ਵੀਡੀਓ)