ਹਾਲੀਵੁੱਡ ਦੀ ਇਹ ਅਦਾਕਾਰਾ ਨਹੀਂ ਦੇਖਦੀ ਸ਼ੀਸ਼ਾ
Tuesday, Feb 16, 2016 - 01:46 PM (IST)

ਲਾਸ ਏਂਜਲਸ- ਹਾਲੀਵੁੱਡ ਅਦਾਕਾਰਾ ਕੇਟ ਬਲੈਂਚੇਟ ਦਾ ਕਹਿਣਾ ਹੈ ਕਿ ਉਹ ਕਦੇ ਵੀ ਸ਼ੀਸ਼ਾ ਨਹੀਂ ਦੇਖਦੀ। ਉਨ੍ਹਾਂ ਲਈ ਉਨ੍ਹਾਂ ਦਾ ਗਲੈਮਰਸ ਲੁੱਕ ਇਕ ''ਅਦਭੁੱਤ ਭੁਲੇਖਾ'' ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਘਰ ''ਚ ਸਿਰਫ ਇਕ ਹੀ ਸ਼ੀਸ਼ਾ ਹੈ, ਜੋ ਕਿ ਬਾਥਰੂਮ ''ਚ ਹੈ। ਕੈਟ ਨੇ ਕਿਹਾ,''''ਜਦੋਂ ਤੁਸੀਂ ਮੈਨੂੰ ਕਿਸੇ ਪੁਰਸਕਾਰ ਸਮਾਰੋਹ ''ਚ ਰੈੱਡ ਕਾਰਪੈੱਟ ''ਤੇ ਦੇਖਦੇ ਹੋ, ਤਾਂ ਤੁਹਾਨੂੰ ਮੇਰੀ ਲੁੱਕ ਅਤੇ ਪਹਿਰਾਵੇ ''ਤੇ ਇਕ ਹਫਤੇ ਤਕ ਕੰਮ ਕਰਨ ਵਾਲੀ ਟੀਮ ਦੀ ਮਿਹਨਤ ਨਜ਼ਰ ਆਵੇਗੀ, ਜੋ ਕਿ ਇਕ ਅਦਭੁਤ ਭੁਲੇਖਾ ਹੈ।''''
ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਜਾਂ ਇੰਟਰਨੈੱਟ ''ਤੇ ਆਪਣੇ ਬਾਰੇ ''ਚ ਪੜਣ ''ਚ ਕੋਈ ਦਿਲਚਸਪੀ ਨਹੀਂ ਹੈ।