ਹਾਲੀਵੁੱਡ ਕਲਾਕਾਰਾਂ ਅਤੇ ਸਕ੍ਰਿਪਟ ਲੇਖਕਾਂ ਦੀ ਹੜਤਾਲ ਦੂਜੇ ਹਫ਼ਤੇ ’ਚ ਦਾਖ਼ਲ
Saturday, Jul 22, 2023 - 12:36 PM (IST)
 
            
            ਲਾਸ ਏਂਜਲਸ (ਭਾਸ਼ਾ)- ਹਾਲੀਵੁੱਡ ਅਦਾਕਾਰਾਂ ਅਤੇ ਸਕ੍ਰਿਪਟ ਲੇਖਕਾਂ ਦੀ ਸਾਂਝੀ ਹੜਤਾਲ ਦੂਜੇ ਹਫ਼ਤੇ ਵਿਚ ਦਾਖ਼ਲ ਹੋ ਗਈ ਹੈ ਅਤੇ ਇਸ ਦੇ ਖ਼ਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ। ਟੀਨਾ ਫੇ, ਕੇਵਿਨ ਬੇਕਨ ਅਤੇ ਉਸ ਦੀ ਪਤਨੀ ਕਾਇਰਾ ਸੇਡਗਵਿਕ, ਰੋਜ਼ਾਰੀਓ ਡਾਅਸਨ, ਡੇਵਿਡ ਡਚੋਵਨੀ ਅਤੇ ਹੋਰ ਸਿਤਾਰੇ ਪਿਛਲੇ ਹਫ਼ਤੇ ਐਮਾਜ਼ਾਨ, ਮੈਕਸ ਅਤੇ ਨੈੱਟਫਲਿਕਸ ਸਟ੍ਰੀਮਿੰਗ ਕੰਪਨੀਆਂ ਦੇ ਸਟੂਡੀਓ ਅਤੇ ਕਾਰਪੋਰੇਟ ਦਫਤਰਾਂ ਦੇ ਬਾਹਰ ਪ੍ਰਦਰਸ਼ਨਾਂ ਦੌਰਾਨ ਮਜ਼ਦੂਰ-ਸ਼੍ਰੇਣੀ ਦੇ ਕਲਾਕਾਰਾਂ ਅਤੇ ਲੇਖਕਾਂ ਨਾਲ ਏਕਤਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਏ ਮਾੜੇ ਹਾਲਾਤ
ਪ੍ਰਦਰਸ਼ਨਕਾਰੀ ਬਿਹਤਰ ਤਨਖ਼ਾਹ, ਬਕਾਏ ਦੀ ਅਦਾਇਗੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਸੁਰੱਖਿਆ ਵਰਗੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਲਗਭਗ 65,000 ਕਲਾਕਾਰ ਅਤੇ 11,500 ਸਕ੍ਰਿਪਟ ਲੇਖਕ ਹੜਤਾਲ ’ਤੇ ਹਨ। ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਲਾਸ ਏਂਜਲਸ ਅਤੇ ਨਿਊਯਾਰਕ ਵਿਚ ਹੋ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            