ਹਿਨਾ ਖ਼ਾਨ ਪ੍ਰੇਮੀ ਨਾਲ ਪੁੱਜੀ ਗੋਆ, ਸਾਂਝੀਆਂ ਕੀਤੀਆਂ ਤਸਵੀਰਾਂ

Thursday, Sep 26, 2024 - 10:08 AM (IST)

ਹਿਨਾ ਖ਼ਾਨ ਪ੍ਰੇਮੀ ਨਾਲ ਪੁੱਜੀ ਗੋਆ, ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਹਿਨਾ ਖਾਨ ਪ੍ਰੀ-ਬਰਥਡੇ ਰਿਟਰੀਟ ਲਈ ਗੋਆ ਗਈ ਹੈ। ਉਹ ਇਕੱਲੀ ਗੋਆ ਨਹੀਂ ਗਈ, ਸਗੋਂ ਆਪਣੇ ਪ੍ਰੇਮੀ ਰੌਕੀ ਜੈਸਵਾਲ ਅਤੇ ਮਾਂ ਨਾਲ ਗਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਜਨਮਦਿਨ ਤੋਂ ਪਹਿਲਾਂ ਦੇ ਜਸ਼ਨ ਦੀ ਇੱਕ ਝਲਕ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੀ ਮਾਂ ਅਤੇ ਪ੍ਰੇਮੀ ਨਾਲ ਛੁੱਟੀਆਂ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ।

PunjabKesari

24 ਸਤੰਬਰ ਨੂੰ, ਹਿਨਾ ਖਾਨ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਉਸ ਦਾ ਆਲੀਸ਼ਾਨ ਹੋਟਲ ਰੂਮ, ਰੋਮਾਂਟਿਕ ਕੈਂਡਲਲਾਈਟ ਡਿਨਰ ਅਤੇ ਹੋਰ ਬਹੁਤ ਕੁਝ ਦਿਖਾਇਆ ਗਿਆ। ਇੱਕ ਸਟੋਰੀ 'ਚ ਉਹ ਆਪਣੇ ਪ੍ਰੇਮੀ ਰੌਕੀ ਜੈਸਵਾਲ ਨਾਲ ਨਜ਼ਰ ਆ ਰਹੀ ਹੈ। ਮੂਡ ਸੈੱਟ ਕਰਨ ਲਈ ਉਸ ਨੇ ਪ੍ਰਤੀਕ ਕੁਹਾੜ ਦੇ ਗੀਤ 'ਕਦਮ' ਨੂੰ ਬੈਕਗ੍ਰਾਊਂਡ 'ਚ ਜੋੜਿਆ ਹੈ।

PunjabKesari

ਪਿਛਲੀ ਪੋਸਟ 'ਚ ਅਦਾਕਾਰਾ ਆਪਣੀ ਮਾਂ ਨਾਲ ਪੋਜ਼ ਦਿੰਦੀ ਨਜ਼ਰ ਆਈ ਸੀ। ਇਸ ਖਾਸ ਫੋਟੋ ਲਈ ਉਸ ਨੇ 'ਤੂ ਹੈ ਤੋ' ਗੀਤ ਚੁਣਿਆ ਹੈ। ਉਨ੍ਹਾਂ ਨੇ ਕੈਪਸ਼ਨ 'ਚ 'ਮਾਂ' ਲਿਖਿਆ ਹੈ। ਇਸ ਫੋਟੋ ਦੇ ਪਿਛੋਕੜ 'ਚ ਮੀਂਹ ਅਤੇ ਸਮੁੰਦਰ ਦੇ ਅਦਭੁਤ ਸੁਮੇਲ ਦੀ ਝਲਕ ਦੇਖੀ ਜਾ ਸਕਦੀ ਹੈ।ਕੁਝ ਮਹੀਨੇ ਪਹਿਲਾਂ ਹਿਨਾ ਖਾਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਬ੍ਰੈਸਟ ਕੈਂਸਰ ਤੋਂ ਪੀੜਤ ਹੈ।

PunjabKesari

ਇਹ ਕੈਂਸਰ ਦੀ ਤੀਜੀ ਸਟੇਜ ਹੈ। ਇਹ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਸ ਤੋਂ ਇਲਾਵਾ ਉਸਨੇ ਇਹ ਵੀ ਦੱਸਿਆ ਕਿ ਉਹ ਸਟੇਜ 3 ਬ੍ਰੈਸਟ ਕੈਂਸਰ ਦੇ ਇਲਾਜ ਦੌਰਾਨ ਮਿਊਕੋਸਾਈਟਿਸ ਤੋਂ ਪੀੜਤ ਹੈ।

PunjabKesari

ਮਿਊਕੋਸਾਈਟਿਸ ਕੀਮੋਥੈਰੇਪੀ ਦਾ ਇੱਕ ਮਾੜਾ ਪ੍ਰਭਾਵ ਹੈ ਅਤੇ ਇਸ ਕਾਰਨ ਉਹ ਖਾਣਾ ਖਾਂਦੇ ਸਮੇਂ ਦਰਦ ਮਹਿਸੂਸ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News