ਹਿਮਾਂਸ਼ੀ ਨੇ ਆਸਿਮ ਦੀ ਸ਼ਰਟਲੈੱਸ ਤਸਵੀਰ ਨੂੰ ਕੀਤਾ ਅਣਗੌਲਿਆ, ਕਰ ਦਿੱਤਾ ਇਹ ਕੁਮੈਂਟ

1/6/2021 2:32:00 PM

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਨਾਲ ਮਸ਼ਹੂਰ ਹੋਏ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਸੋਸ਼ਲ ਮੀਡੀਆ ’ਤੇ ਕਾਫੀ ਸੁਰਖ਼ੀਆਂ ’ਚ ਰਹਿੰਦੇ ਹਨ। ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ ’ਤੇ ਦੋਵੇਂ ਅਜਿਹੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ, ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ। ਹਾਲ ਹੀ ’ਚ ਆਸਿਮ ਰਿਆਜ਼ ਨੇ ਇੰਸਟਾਗ੍ਰਾਮ ’ਤੇ ਬੀਚ ’ਤੇ ਆਨੰਦ ਮਾਣਨ ਦੀ ਸ਼ਰਟਲੈੱਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਤੇ ਕੁਮੈਂਟ ਕਰਨ ਤੋਂ ਹਿਮਾਂਸ਼ੀ ਵੀ ਖੁਦ ਨੂੰ ਰੋਕ ਨਹੀਂ ਸਕੀ।

ਹਿਮਾਂਸ਼ੀ ਨੇ ਆਸਿਮ ਦੀ ਇਸ ਤਸਵੀਰ ’ਤੇ ਅਜਿਹਾ ਕੁਮੈਂਟ ਕਰ ਦਿੱਤਾ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਿਮਾਂਸ਼ੀ ਦੇ ਕੁਮੈਂਟ ’ਚ ਮਜ਼ੇਦਾਰ ਗੱਲ ਇਹ ਹੈ ਕਿ ਉਸ ਨੇ ਬੁਆਏਫਰੈਂਡ ਆਸਿਮ ਬਾਰੇ ਕੁਝ ਨਾ ਲਿਖਦਿਆਂ ਤਸਵੀਰ ’ਚ ਨਜ਼ਰ ਆ ਰਹੇ ਬੱਚਿਆਂ ਦੀ ਤਾਰੀਫ ਕੀਤੀ ਹੈ।

PunjabKesari

ਅਸਲ ’ਚ ਆਸਿਮ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਪਿੱਛੇ ਦੋ ਬੱਚੇ ਖੇਡਦੇ ਨਜ਼ਰ ਆ ਰਹੇ ਹਨ। ਕੁਮੈਂਟ ਕਰਦਿਆਂ ਹਿਮਾਂਸ਼ੀ ਨੇ ਲਿਖਿਆ, ‘ਓਹ, ਸੁੰਦਰ ਬੱਚੇ’।

ਹਿਮਾਂਸ਼ੀ ਤੇ ਆਸਿਮ ਦੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ। ਅਕਸਰ ਦੋਵਾਂ ਨੂੰ ਇਕੱਠਿਆਂ ਦੇਖਿਆ ਜਾਂਦਾ ਹੈ। ਆਸਿਮ ਤੇ ਹਿਮਾਂਸ਼ੀ ਨੇ ਇਕੱਠਿਆਂ ਕੁਝ ਗੀਤਾਂ ’ਚ ਵੀ ਕੰਮ ਕੀਤਾ ਹੈ।

ਹਾਲ ਹੀ ’ਚ ਆਸਿਮ ਨਾਲ ਵਿਆਹ ਦੀਆਂ ਖ਼ਬਰਾਂ ’ਤੇ ਹਿਮਾਂਸ਼ੀ ਨੇ ਕਿਹਾ ਸੀ, ‘ਅਸੀਂ ਜਲਦੀ ’ਚ ਨਹੀਂ ਹਾਂ। ਅਸੀਂ ਆਪਣੇ ਕੰਮ ’ਤੇ ਧਿਆਨ ਦੇ ਰਹੇ ਹਾਂ ਤੇ ਇਕ-ਦੂਜੇ ਨਾਲ ਖੜ੍ਹੇ ਹਾਂ। ਸਾਡੇ ਧਰਮ ਅਲੱਗ ਹਨ। ਸਾਡੇ ਪਰਿਵਾਰ ਸਾਡੇ ਲਈ ਬਹੁਤ ਖੁਸ਼ ਹਨ ਪਰ ਸਾਡੇ ਰਿਸ਼ਤੇ ਨੂੰ ਸਮਾਂ ਚਾਹੀਦਾ ਹੈ।’

ਨੋਟ– ਹਿਮਾਂਸ਼ੀ ਤੇ ਆਸਿਮ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh