ਤੇਰੀ ਐਨੀ ਔਕਾਤ ਨਹੀਂ ਕਿ! ਅਦਾਕਾਰਾ ਹਿਮਾਂਸ਼ੀ ਖੁਰਾਨਾ ਦਾ ਪਿਆ ਨਵਾਂ ਪੰਗਾ, Post ਪਾ ਕਰਤੇ ਵੱਡੇ ਖੁਲਾਸੇ
Monday, Apr 21, 2025 - 10:20 AM (IST)

ਐਂਟਰਟੇਨਮੈਂਟ ਡੈਸਕ- ਆਏ ਦਿਨ ਮਨੋਰੰਜਨ ਜਗਤ ਵਿਚ ਕਈ ਵੱਡੇ ਖੁਲਾਸੇ ਸੁਣਨ ਨੂੰ ਮਿਲ ਰਹੇ ਹਨ। ਲਗਾਤਾਰ ਮਸ਼ਹੂਰ ਹਸਤੀਆਂ ਵੱਲੋਂ ਇੰਡਸਟਰੀ ਵਿਚ ਸ਼ੋਸ਼ਣ ਕਰਨ, ਤੰਗ-ਪਰੇਸ਼ਾਨ ਕਰਨ ਅਤੇ ਪੈਸਿਆਂ ਦੇ ਲੈਣ-ਦੇਣ ਸਣੇ ਕਈ ਘਟਨਾਵਾਂ ਬਾਰੇ ਖੁਲਾਸੇ ਕੀਤੇ ਜਾ ਚੁੱਕੇ ਹਨ। ਅਜੇ ਬੀਤੇ ਹੀ ਦਿਨੀਂ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਤੇ ਗਾਇਕ ਕਾਕਾ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਆਵਾਜ਼ ਚੁੱਕੀ ਸੀ। ਉਥੇ ਹੀ ਹੁਣ ਬਿੱਗ ਬੌਸ 13 ਫੇਮ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਬਿਨਾਂ ਨਾਮ ਲਏ ਇੰਡਸਟਰੀ ਦੇ ਇੱਕ ਸ਼ਖਸ 'ਤੇ ਨੌਜਵਾਨ ਅਭਿਨੇਤਰੀਆਂ ਨੂੰ ਕਥਿਤ ਤੌਰ 'ਤੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਹ ਉਸ ਦੇ ਪੈਸੇ ਦਾ ਦੇਣਦਾਰ ਹੈ, ਪਰ ਉਹ ਉੱਭਰ ਰਹੇ ਟੈਲੇਂਟ ਦੇ ਸਾਹਮਣੇ ਉਸ ਬਾਰੇ ਬੁਰਾ-ਭਲਾ ਕਹਿੰਦਾ ਰਿਹਾ। ਇਸੇ ਕਾਰਨ ਅੱਜ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਉਨ੍ਹਾਂ ਨੇ ਉਸਦਾ ਨਾਮ ਨਹੀਂ ਲਿਆ ਅਤੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਗੁਮਨਾਮ ਨੋਟ ਸਾਂਝਾ ਕੀਤਾ ਜਿਸ ਵਿੱਚ ਉਸਦੇ "ਘਿਣਾਉਣੇ" ਵਿਵਹਾਰ ਬਾਰੇ ਦੱਸਿਆ।
ਇਹ ਵੀ ਪੜ੍ਹੋ: 'ਤੈਨੂੰ ਘਰ ਆ ਕੇ ਗੋਲੀ ਮਾਰ ਦਿਆਂਗਾਂ'; ਅਦਾਕਾਰਾ ਰੂਬੀਨਾ ਦਿਲਾਇਕ ਦੇ ਪਤੀ ਅਭਿਨਵ ਨੂੰ ਮਿਲੀ ਧਮਕੀ
ਉਨ੍ਹਾਂ ਲਿਖਿਆ, 'ਪੰਜਾਬੀ ਇੰਡਸਟਰੀ ਵਿੱਚ ਇੱਕ ਮੂਰਖ ਹੈ, ਇੱਕ ਬਿਲਕੁਲ ਬੇਸ਼ਰਮ, ਘਿਣਾਉਣਾ ਅਤੇ ਨਿਕੰਮਾ ਇਨਸਾਨ, ਜੋ ਸਾਡੇ ਸਾਰੇ ਕਲਾਕਾਰਾਂ ਵਿੱਚ ਘੁੰਮਦਾ ਹੈ ਅਤੇ ਫਿਰ ਦਾਅਵਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਗੀਤਾਂ ਅਤੇ ਫਿਲਮਾਂ ਵਿੱਚ ਕੰਮ ਦਿਵਾਉਂਦਾ ਹੈ। ਉਹ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ। ਮੈਨੂੰ ਪਤਾ ਲੱਗਾ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਵੀ ਬੋਲ ਰਿਹਾ ਹੈ ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ-ਪਛਾਣੇ ਪੰਜਾਬੀ ਕਲਾਕਾਰ ਉਸਦੇ ਕੰਟਰੋਲ ਵਿੱਚ ਹਨ।'
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਫਿਲਮ ਦੇ ਸੈੱਟ 'ਤੇ ਅੱਗ ਨੇ ਮਚਾਇਆ ਤਾਂਡਵ, ਮਿੰਟਾਂ 'ਚ ਪੈ ਗਈਆਂ ਭਾਜੜਾਂ
ਉਨ੍ਹਾਂ ਅੱਗੇ ਲਿਖਿਆ, 'ਹਜ਼ਾਰ ਵਾਰ ਉਸਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ, ਉਹ ਨਹੀਂ ਸੁਧਰਿਆ...ਪਰ ਇਸ ਵਾਰ ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮੈਨੂੰ ਖਾਸ ਤੌਰ 'ਤੇ ਆਪਣੀ ਟੀਮ ਰਾਹੀਂ ਇੱਕ ਕੁੜੀ ਤੋਂ ਸੁਨੇਹਾ ਮਿਲਿਆ...।' ਉਸਨੂੰ ਚੇਤਾਵਨੀ ਦਿੰਦੇ ਹੋਏ, ਅਦਾਕਾਰਾ ਨੇ ਕਿਹਾ, ਜੇ ਤੂੰ ਦੇਖ ਰਿਹਾ ਹੈ ਤਾਂ ਮੈਂ ਤੈਨੂੰ ਯਾਦ ਦਿਵਾ ਦਿਆਂ ਕਿ ਤੂੰ ਅਜੇ ਵੀ ਮੇਰੇ ਪੈਸੇ ਦੇਣੇ ਹਨ। ਮੈਂ ਮੰਗੇ ਨਈ ਇਹ ਮੇਰੀ ਸ਼ਰਾਫਤ ਹੈ....10-10 ਲੱਖ ਉਧਾਰ ਦਿੱਤਾ, ਤੇਰੀ ਔਕਾਤ ਨਹੀਂ ਕੀ ਤੂੰ ਨਵੀਂ ਕੁੜੀਆਂ ਨੂੰ ਆਖੇ ਕਿ ਹਿਮਾਂਸ਼ੀ ਤੁਹਾਡੇ ਸਿਰ 'ਤੇ ਚੱਲਦੀ। ਯਾਦ ਹੈ ਲੰਡਨ ਵਿੱਚ ਫਸੇ ਹੋਣ 'ਤੇ ਮੈਂ ਮਦਦ ਕੀਤੀ ਸੀ। ਟਿਕਟ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ...ਸਾਰੇ ਕਲਾਕਾਰ ਸਾਵਧਾਨ ਰਹਿਣ। ਤੇਰਾ ਨਾਮ ਲਿੱਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਤੂੰ ਕਿਸੇ ਦਲਾਲ ਤੋਂ ਘੱਟ ਨਹੀਂ।'
ਇਹ ਵੀ ਪੜ੍ਹੋ: ਇਸ ਮਸ਼ਹੂਰ ਫਿਲਮ ਨਿਰਮਾਤਾ ਦਾ ਦਾਅਵਾ, ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀਆਂ ਨੇ ਕਤਲ ਦੀਆਂ ਧਮਕੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8