ਹਿਮਾਂਸ਼ੀ ਖੁਰਾਣਾ ਨੇ ਤੁਰਕੀ ਵਕੈਸ਼ਨ ਦੀ ਸਾਂਝੀ ਕੀਤੀ ਵੀਡੀਓ, ਦਿਖਾਏ ਖੂਬਸੂਰਤ ਨਜ਼ਾਰੇ

11/01/2022 11:56:58 AM

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਨੂੰ  ਹਰ ਕੋਈ ਪਸੰਦ ਕਰਦਾ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ। ਹਿਮਾਂਸ਼ੀ ਪ੍ਰਸ਼ੰਸਕਾਂ ਨਾਲ ਆਪਣੇ ਜੂੜੇ ਅਪਡੇਟਸ, ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਦੱਸ ਦੇਈਏ ਹਿਮਾਸ਼ੀ ਖੁਰਾਣਾ ਇਸ ਸਮੇਂ ਤੁਰਕੀ ’ਚ ਵਕੈਸ਼ਨ ਦਾ ਆਨੰਦ ਮਾਨ ਰਹੀ ਹੈ ਜਿੱਥੋਂ ਅਦਾਕਾਰਾ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ- ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ

ਇਹ ਵੀਡੀਓ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹਨ। ਜਿਸ ’ਚ ਉਸ ਨੇ ਤੁਰਕੀ ਵਕੈਸ਼ਨ ਦੀਆਂ ਝਲਕੀਆਂ ਦਿਖਾਈਆਂ ਹਨ। ਵੀਡੀਓ ’ਚ ਅਦਾਕਾਰਾ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।


ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਹੇ ਤੁਰਕੀ।’ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਜਿਸ ’ਚ ਤੁਰਕੀ ਦੇ ਲੋਕ ਡਾਂਸ ਕਰ ਰਹੇ ਹਨ ਇਸ ਦੇ ਨਾਲ  ਉੱਥੇ ਦੀਆਂ ਖ਼ੂਬਸੂਰਤ ਇਮਾਰਤਾਂ, ਤੁਰਕੀ ਦੇਸ਼ ਦਾ ਖਾਣਾ ਅਤੇ ਕਈ ਹੋਰ ਚੀਜ਼ਾਂ ਨੂੰ ਦਿਖਾਇਆ ਗਿਆ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ- ਸ਼ਾਹਰੁਖ ਅਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25ਸਾਲ ਮੁਕੰਮਲ, ਵੀਡੀਓ ਸਾਂਝੀ ਕਰਕੇ ਯਾਦਾਂ ਨੂੰ ਕੀਤੀ ਤਾਜ਼ਾ

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਦੇ ਗੀਤਾਂ ’ਚ ਕੰਮ ਕਰ ਚੁੱਕੀ ਹੈ। ਹਿਮਾਂਸ਼ੀ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਿਮਾਂਸ਼ੀ ਖੁਰਾਣਾ ਬਿੱਗ ਬੌਸ-13 ਦੀ ਪ੍ਰਤੀਭਾਗੀ ਵੀ ਰਹਿ ਚੁੱਕੀ ਹੈ। 


Shivani Bassan

Content Editor

Related News