ਸੋਸ਼ਲ ਮੀਡੀਆ ’ਤੇ ਵਾਇਰਲ ਹਿਮਾਂਸ਼ੀ ਖੁਰਾਣਾ ਦੀਆਂ ਬੋਲਡ ਤਸਵੀਰਾਂ, ਦੇਖ ਹਰ ਕੋਈ ਹੋਇਆ ਦੀਵਾਨਾ
Saturday, Apr 10, 2021 - 01:13 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਮਾਡਲ, ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਦੀ ਕੁਈਨ ਹੈ। ਹਿਮਾਂਸ਼ੀ ਖੁਰਾਣਾ ਦੇ ਇੰਸਟਾਗ੍ਰਾਮ ’ਤੇ 8.1 ਮਿਲੀਅਨ ਫਾਲੋਅਰਜ਼ ਹਨ ਤੇ ਆਪਣੇ ਚਾਹੁਣ ਵਾਲਿਆਂ ਲਈ ਹਿਮਾਂਸ਼ੀ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਹਿਮਾਂਸ਼ੀ ਨੇ ਬੀਤੇ ਦਿਨੀਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕਰਕੇ ਸੋਸ਼ਲ ਮੀਡੀਆ ’ਤੇ ਗਰਮੀ ਵਧਾ ਦਿੱਤੀ ਹੈ। ਹਿਮਾਂਸ਼ੀ ਦੀਆਂ ਇਹ ਤਸਵੀਰਾਂ ਵਾਇਰਲ ਵੀ ਖੂਬ ਹੋ ਰਹੀਆਂ ਹਨ।
ਹਿਮਾਂਸ਼ੀ ਨੇ ਪਹਿਲਾਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਨਾਲ ਲਿਖਿਆ, ‘Respect the unexpected.’
ਇਸ ਤੋਂ ਬਾਅਦ ਉਸ ਨੇ ਦੋ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, ‘Electric dreams.’
ਇਨ੍ਹਾਂ ਤਸਵੀਰਾਂ ’ਤੇ ਲੋਕ ਖੂਬ ਕੁਮੈਂਟਸ ਕਰ ਰਹੇ ਹਨ ਤੇ ਹਿਮਾਂਸ਼ੀ ਦੀ ਖੂਬਸੂਰਤੀ ਦੀ ਵੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ‘ਬਿੱਗ ਬੌਸ 13’ ’ਚ ਆਉਣ ਤੋਂ ਬਾਅਦ ਕਾਫੀ ਸੁਰਖ਼ੀਆਂ ’ਚ ਆ ਗਈ ਹੈ। ਹਿਮਾਂਸ਼ੀ ਨੂੰ ਹੁਣ ਪੰਜਾਬ ਦੇ ਨਾਲ-ਨਾਲ ਦੇਸ਼ ਭਰ ’ਚ ਪਸੰਦ ਕੀਤਾ ਜਾਣ ਲੱਗਾ ਹੈ। ਹਿਮਾਂਸ਼ੀ ਨੇ ਹਾਲ ਹੀ ’ਚ ਆਪਣੀ ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਦਾਰੀ ਲਾਲ’ ਦੀ ਸ਼ੂਟਿੰਗ ਵੀ ਸ਼ੁਰੂ ਕੀਤੀ ਹੈ, ਜਿਸ ਨੂੰ ਗਿੱਪੀ ਗਰੇਵਾਲ ਡਾਇਰੈਕਟ ਕਰ ਰਹੇ ਹਨ।
ਨੋਟ– ਹਿਮਾਂਸ਼ੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।