ਕੀ ‘ਲਿਵ ਇਨ’ ’ਚ ਰਹਿਣ ਜਾ ਰਹੇ ਨੇ ਹਿਮਾਂਸ਼ੀ ਤੇ ਆਸਿਮ, ਇੰਟਰਵਿਊ ’ਚ ਕੀਤਾ ਖ਼ੁਲਾਸਾ

05/20/2021 6:24:27 PM

ਮੁੰਬਈ (ਬਿਊਰੋ)– ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਦੀ ਹਾਲ ਦੇ ਦਿਨਾਂ ’ਚ ਕਾਫੀ ਚਰਚਾ ਹੋਈ ਹੈ। ਦਰਅਸਲ ਹਿਮਾਂਸ਼ੀ ਖੁਰਾਣਾ ਨੇ ਇਕ ਇੰਟਰਵਿਊ ’ਚ ਬਾਲੀਵੁੱਡ ’ਚ ਕੰਮ ਕਰਨ ਦੀਆਂ ਆਪਣੀਆਂ ਯੋਜਨਾਵਾਂ ਦੱਸੀਆਂ ਸਨ। ਵਰਕ ਫਰੰਟ ਤੋਂ ਇਲਾਵਾ ਹਿਮਾਂਸ਼ੀ ਵੀ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ’ਚ ਬਣੀ ਹੋਈ ਹੈ। ਹਿਮਾਂਸ਼ੀ, ਜੋ ਕਿ ਬਿੱਗ ਬੌਸ ਦਾ ਹਿੱਸਾ ਸੀ, ਆਸਿਮ ਰਿਆਜ਼ ਨਾਲ ਰਿਸ਼ਤੇ ’ਚ ਹੈ।

ਦੋਵਾਂ ਦੀ ਮੁਲਾਕਾਤ ਬਿੱਗ ਬੌਸ ਦੇ ਘਰ ’ਚ ਹੋਈ ਸੀ ਤੇ ਇਥੋਂ ਹੀ ਦੋਵੇਂ ਪਿਆਰ ’ਚ ਪੈ ਗਏ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੇ ਇਕੱਠੇ ਹੋ ਕੇ ਬਹੁਤ ਸਾਰੇ ਸੁਪਰਹਿੱਟ ਪ੍ਰੋਜੈਕਟ ਕੀਤੇ ਤੇ ਹੁਣ ਵੀ ਉਹ ਅਕਸਰ ਸੋਸ਼ਲ ਮੀਡੀਆ ’ਤੇ ਆਪਣੀਆਂ ਗਤੀਵਿਧੀਆਂ ਲਈ ਸੁਰਖੀਆਂ ’ਚ ਰਹਿੰਦੇ ਹਨ। ਕੋਵਿਡ ਕਾਰਨ ਬਹੁਤ ਸਾਰੇ ਕਲਾਕਾਰਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਹੈ ਤੇ ਹਾਲ ਹੀ ’ਚ ਜਦੋਂ ਹਿਮਾਂਸ਼ੀ ਖੁਰਾਣਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਦਾ ਹੁੰਗਾਰਾ ਭਰਿਆ ਹੈ।

ਇਸ ਸਵਾਲ ’ਤੇ ਕਿ ਹਿਮਾਂਸ਼ੀ ਖੁਰਾਣਾ ਤੇ ਅਾਸਿਮ ਰਿਆਜ਼ ਲਿਵ ਇਨ ’ਚ ਰਹਿਣ ਜਾ ਰਹੇ ਹਨ, ਹਿਮਾਂਸ਼ੀ ਖੁਰਾਣਾ ਨੇ ਕਿਹਾ, ‘ਨਹੀਂ, ਅਸੀਂ ਅਜੇ ਤੱਕ ਅਜਿਹੀ ਕਿਸੇ ਵੀ ਚੀਜ਼ ’ਤੇ ਵਿਚਾਰ ਨਹੀਂ ਕੀਤਾ ਹੈ ਕਿਉਂਕਿ ਮੇਰਾ ਕੰਮ ਇਥੇ ਹੈ ਤੇ ਮੈਨੂੰ ਆਪਣੇ ਵਾਅਦੇ ਪੂਰੇ ਕਰਨੇ ਹਨ। ਕਈ ਵਾਰ ਮੈਂ ਯਾਤਰਾ ਕਰਨ ਲਈ ਸਮਾਂ ਕੱਢਦੀ ਹਾਂ, ਅਜੇ ਇਕੱਠਿਆਂ ਇਕ ਜਗ੍ਹਾ ਸ਼ਿਫਟ ਹੋਣ ਨੂੰ ਲੈ ਕੇ ਕੋਈ ਪਲਾਨ ਨਹੀਂ ਹੈ।’

ਆਸਿਮ ਰਿਆਜ਼ ਦੀ ਗੱਲ ਕਰੀਏ ਤਾਂ ਉਸ ਨੇ ‘ਬੈਕ ਟੂ ਸਟਾਰਟ’ ਰਾਹੀਂ ਰੈਪਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਲਈ ਹੈ। ਉਹ ਇਸ ਬਾਰੇ ਬਹੁਤ ਉਤਸ਼ਾਹਿਤ ਹੈ। ਇਸ ਬਾਰੇ ਹਿਮਾਂਸ਼ੀ ਖੁਰਾਣਾ ਨੇ ਕਿਹਾ, ‘ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਉਸ ਨੂੰ ਇੰਨਾ ਪਿਆਰ ਤੇ ਸਮਰਥਨ ਦਿੱਤਾ। ਮੈਂ ਹਮੇਸ਼ਾ ਉਸ ਨੂੰ ਸ਼ੁਭ ਇੱਛਾਵਾਂ ਦਿੰਦੀ ਰਹਾਂਗੀ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News