ਆਸਿਮ ਰਿਆਜ਼ ਨਾਲ ਕੰਮ ਕਰਨ ਤੋਂ ਹਿਮਾਂਸ਼ੀ ਖੁਰਾਣਾ ਨੇ ਕੀਤੀ ਤੌਬਾ, ਟਵੀਟ ਕਰਕੇ ਦੱਸੀ ਵਜ੍ਹਾ

09/02/2020 8:34:59 PM

ਮੁੰਬਈ (ਬਿਊਰੋ) — ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ 'ਬਿੱਗ ਬੌਸ' ਤੋਂ ਬਾਅਦ ਲਗਾਤਾਰ ਚਰਚਾ 'ਚ ਹਨ। ਉਨ੍ਹਾਂ ਦੀ ਜੋੜੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਨੇ 'ਬਿੱਗ ਬੌਸ' ਤੋਂ ਨਿਕਲਣ ਤੋਂ ਬਾਅਦ ਕਈ ਪ੍ਰੋਜੈਕਟ ਇਕੱਠਿਆਂ ਨੇ ਕੀਤੇ। ਕੁਝ ਸਮੇਂ ਪਹਿਲਾਂ ਦੋਵਾਂ ਦੇ ਇੱਕ ਨਵੇਂ ਪ੍ਰੋਜੈਕਟ ਨੂੰ ਲੈ ਕੇ ਖ਼ਬਰਾਂ ਚੱਲ ਰਹੀਆਂ ਸਨ ਪਰ ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਇਹ ਦੋਵਾਂ ਦਾ ਆਖ਼ਰੀ ਪ੍ਰੋਜੈਕਟ ਹੈ।

ਆਸਿਮ ਰਿਆਜ਼ ਦੇ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਨੂੰ ਕੀਤਾ ਟਰੋਲ
ਦਰਅਸਲ, ਆਸਿਮ ਰਿਆਜ਼ ਦੇ ਕਈ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਖੁਰਾਣਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਪ੍ਰਸ਼ੰਸਕਾਂ ਨੂੰ ਹਿਮਾਂਸ਼ੀ ਦਾ ਆਸਿਮ ਨਾਲ ਪ੍ਰੋਜੈਕਟ ਲਈ ਇਕੱਠੇ ਆਉਣਾ ਪਸੰਦ ਨਹੀਂ ਆ ਰਿਹਾ ਹੈ। ਆਸਿਮ ਰਿਆਜ਼ ਦੇ ਇੱਕ ਪ੍ਰਸ਼ੰਸਕ ਨੇ ਟਵੀਟ 'ਚ ਲਿਖਿਆ ਸੀ, 'ਮੈਨੂੰ ਪਤਾ ਹੈ ਕਿ ਇਸ ਅਨਾਊਂਸਮੈਂਟ ਨਾਲ ਆਸਿਮ ਦੇ ਬਹੁਤ ਸਾਰੇ ਪ੍ਰਸ਼ੰਸਕ ਦੁੱਖੀ ਹਨ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ AsiManshi ਨਾਲ ਆਖ਼ਰੀ ਪ੍ਰੋਜੈਕਟ ਹੈ। ਦੂਜਾ ਆਸਿਮ ਨੂੰ ਹਾਈਪ ਕਰਨਗੇ। ਗੀਤ ਕਾਰਨ ਸਿਰਫ਼ ਆਸਿਮ ਹੀ ਟਰੈਂਡ 'ਚ ਹੈ।'

ਇਸ ਟਵੀਟ ਦਾ ਹਿਮਾਂਸ਼ੀ ਨੇ ਰਿਪਲਾਈ ਕਰਦਿਆਂ ਲਿਖਿਆ, 'ਤੁਹਾਨੂੰ ਇਹ ਫੇਕ ਖ਼ਬਰਾਂ ਕੌਣ ਦਿੰਦਾ ਹੈ। ਸੁਣੋ ਮੈਂ ਤੇ ਆਸਿਮ ਇਕੱਠੇ ਬਹੁਤ ਵਧੀਆ ਪ੍ਰੋਜੈਕਟ ਕਰਾਂਗੇ। ਸਾਨੂੰ ਚੰਗੇ ਪ੍ਰੋਜੈਕਟ ਮਿਲ ਰਹੇ ਹਨ। ਤੁਸੀਂ ਸਾਰੇ ਫੈਕਟ ਤੇ ਸੱਚ ਤੋਂ ਬਹੁਤ ਦੂਰ ਹੋ। ਬੀ. ਬੀ. ਇੰਨਾ ਹੀ ਯਾਦ ਹੈ, ਉਹ ਕਿਉਂ ਭੁੱਲ ਗਏ ਕਿਸ ਨੇ ਕੀ ਬੋਲਿਆ।'

ਇਸ ਤੋਂ ਬਾਅਦ ਇੱਕ ਦੂਜੇ ਪ੍ਰਸ਼ੰਸਕ ਨੇ ਹਿਮਾਂਸ਼ੀ ਨੂੰ ਟਾਰਗੇਟ ਕਰਦੇ ਹੋਏ ਕਿਹਾ, 'ਹਿਮਾਂਸ਼ੀ ਨੂੰ ਸਿਰਫ਼ ਆਸਿਮ ਕਾਰਨ ਹੀ ਕੰਮ ਮਿਲ ਰਿਹਾ ਹੈ। ਇਸ 'ਤੇ ਰਿਪਲਾਈ ਕਰਦੇ ਹੋਏ ਹਿਮਾਂਸ਼ੀ ਨੇ ਕਿਹਾ, 'ਜੇਕਰ ਮੈਨੂੰ ਆਸਿਮ ਕਾਰਨ ਕੰਮ ਮਿਲ ਰਿਹਾ ਹੈ ਤਾਂ ਉਹ ਮੇਰਾ ਬੁਆਏਫ੍ਰੈਂਡ (ਪ੍ਰੇਮੀ) ਹੈ, ਤੁਸੀਂ ਕਿਉਂ ਪ੍ਰੇਸ਼ਾਨ ਹੋ ਰਹੇ ਹੋ।

ਇੱਕ ਹੋਰ ਪ੍ਰਸ਼ੰਸਕ ਨੇ ਹਿਮਾਂਸ਼ੀ ਨੂੰ 'ਫਲਾਪ ਅੰਟੀ' ਬੁਲਾਉਂਦੇ ਹੋਏ ਲਿਖਿਆ, ਬਿਨਾ ਆਸਿਮ ਦੇ ਉਹ ਗੀਤ 'ਚ 10 ਮਿਲੀਅਨ ਵਿਊਜ਼ ਨਹੀਂ ਪਾਰ ਕਰ ਸਕਦੀ। ਇਸ 'ਤੇ ਹਿਮਾਂਸ਼ੀ ਨੇ ਲਿਖਿਆ, ਮੈਂ ਆਪਣੀ ਮਿਹਨਤ ਤੇ ਡੈਡੀਨੇਸ਼ਨ ਨਾਲ ਸਭ ਕੁਝ ਹਾਸਲ ਕੀਤਾ ਹੈ। ਇਸ ਤੋਂ ਬਾਅਦ ਵੀ ਕਈ ਲੋਕਾਂ ਨੇ ਹਿਮਾਂਸ਼ੀ ਨੂੰ ਟਰੋਲ ਕੀਤਾ। ਇਸ ਤੋਂ ਬਾਅਦ ਹਿਮਾਂਸ਼ੀ ਨੇ ਟਵੀਟ ਕੀਤਾ ਕਿ ਇਹ ਆਸਿਮ ਨਾਲ ਉਸ ਦਾ ਆਖ਼ਰੀ ਪ੍ਰੋਜੈਕਟ ਹੈ।


sunita

Content Editor

Related News