ਹਾਈਕੋਰਟ ਨੇ ''ਪੀਕੇ'' ''ਤੇ ਠੋਕਿਆ 4 ਕਰੋੜ ਦਾ ਦਾਅਵਾ

Sunday, Sep 06, 2015 - 11:32 AM (IST)

 ਹਾਈਕੋਰਟ ਨੇ ''ਪੀਕੇ'' ''ਤੇ ਠੋਕਿਆ 4 ਕਰੋੜ ਦਾ ਦਾਅਵਾ

ਨਵੀਂ ਦਿੱਲੀ- ਫਿਲਮ ''ਪੀਕੇ'' ਦੀ ਕਹਾਣੀ ਚੋਰੀ ਕਰਨ ਦਾ ਦੋਸ਼ ਲਗਾਉਣ ਵਾਲੇ ਨਾਵਲਕਾਰ ਕਪਿਲ ਇਸਾਪੁਰੀ ਦੀ ਪਟੀਸ਼ਨ ਨੂੰ ਦਿੱਲੀ ਹਾਈਕੋਰਟ ਨੇ ਮਨਜ਼ੂਰ ਕਰ ਲਿਆ ਹੈ। ਕੋਰਟ ਨੇ ਇਸਾਪੁਰੀ ਦੀ ਪਟੀਸ਼ਨ ''ਚ ਮੁਆਵਜ਼ਾ ਰਾਸ਼ੀ ਇਕ ਕਰੋੜ ਕੀਤੇ ਜਾਣ ਨੂੰ ਵੀ ਸਵੀਕਾਰ ਕਰ ਲਿਆ। ਲੇਖਕ ਦੇ ਵਕੀਲ ਜੇਪੀ ਸਿੰਘ ਨੇ ਅਦਾਲਤ ''ਚ ਇਸ ਮਾਮਲੇ ਦੀ ਪੈਰਵੀ ਕੀਤੀ। 8 ਦਸੰਬਰ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ।
ਵਰਣਨਯੋਗ ਹੈ ਕਿ ਨਾਵਲਕਾਰ ਕਪਿਲ ਇਸਾਪੁਰੀ ਨੇ ਨਿਰਮਾਤਾ ਵਿਧੁ ਵਿਨੋਦ ਚੋਪੜਾ ''ਤੇ ਫਿਲਮ ਦੀ ਕਹਾਣੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਇਸਾਪੁਰੀ ਦਾ ਕਹਿਣਾ ਹੈ ਕਿ ਫਿਲਮ ''ਪੀਕੇ'' ਦੀ ਕਹਾਣੀ ਦੇ ਅੰਸ਼ ਉਨ੍ਹਾਂ ਦੇ ਨਾਵਲ ਦੇ ਅੰਸ਼ ਉਨ੍ਹਾਂ ਦੇ ਨਾਵਲ ''ਫਰਿਸ਼ਤਾ'' ਤੋਂ ਲਏ ਗਏ ਹਨ। ਕਪਿਲ ਨੇ ਇਸ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News