ਮਿਥੁਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ''ਤੇ ਹੇਮਾ ਮਾਲਿਨੀ ਦਾ ਝਲਕਿਆ ਦਰਦ
Friday, Oct 04, 2024 - 02:36 PM (IST)
ਮੁੰਬਈ (ਬਿਊਰੋ) - ਬੀਜੇਪੀ ਸੰਸਦ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਵੀਰਵਾਰ ਨੂੰ ਕੋਟਾ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਹੇਮਾ ਮਾਲਿਨੀ ਰਾਸ਼ਟਰੀ ਦੁਸਹਿਰੇ ਮੇਲੇ ਦੇ ਉਦਘਾਟਨ ਦੌਰਾਨ ਨ੍ਰਿਤ ਨਾਟਕ ਪੇਸ਼ ਕਰਨ ਲਈ ਕੋਟਾ ਪਹੁੰਚੇ ਸਨ। ਇਸ ਪ੍ਰੋਗਰਾਮ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਉਮੇਦ ਭਵਨ ਪੈਲੇਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ ਕਿ ਕੋਟਾ ਬਹੁਤ ਖੂਬਸੂਰਤ ਸ਼ਹਿਰ ਹੈ। ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ ‘ਤੇ ਹੇਮਾ ਮਾਲਿਨੀ ਦਾ ਦਰਦ ਝਲਕਿਆ। ਉਨ੍ਹਾਂ ਨੇ ਕਿਹਾ, ‘ਦਾਦਾ ਸਾਹਿਬ ਫਾਲਕੇ ਐਵਾਰਡ ਬਹੁਤ ਪਹਿਲਾਂ ਧਰਮਜੀ ਨੂੰ ਮਿਲ ਜਾਣਾ ਚਾਹੀਦਾ ਸੀ।’
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
ਦਰਅਸਲ, ਹਾਲ ਹੀ 'ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ ਕਿ ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਇਸ ਸਾਲ ਦਾ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਜਾਵੇਗਾ। ਦਿੱਗਜ ਅਦਾਕਾਰਾ ਹੇਮਾ ਮਾਲਿਨੀ ਨੇ ਵੀ ਸੋਸ਼ਲ ਮੀਡੀਆ ‘ਤੇ ਮਿਥੁਨ ਚੱਕਰਵਰਤੀ ਉਰਫ ਮਿਥੁਨ ਦਾ ਨੂੰ ਵਧਾਈ ਦਿੱਤੀ ਹੈ। ਹੇਮਾ ਮਾਲਿਨੀ ਨੇ ਆਪਣੀ ਪੋਸਟ ‘ਚ ਲਿਖਿਆ, ‘ਮਿਥੁਨ ਚੱਕਰਵਰਤੀ ਨੂੰ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮਿਥੁਨ ਦਾ ਨੇ ਆਪਣੀਆਂ ਐਕਸ਼ਨ ਫਿਲਮਾਂ ਅਤੇ ਆਪਣੇ ਡਾਂਸ ਨਾਲ ਫ਼ਿਲਮ ਇੰਡਸਟਰੀ ‘ਤੇ ਅਮਿੱਟ ਛਾਪ ਛੱਡੀ। ਯਕੀਨਨ ਉਹ ਇਸ ਦੇ ਹੱਕਦਾਰ ਹਨ। ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ।
ਇਹ ਖ਼ਬਰ ਵੀ ਪੜ੍ਹੋ - ਸੈਂਸਰ ਬੋਰਡ ਫਿਲਮ ’ਤੇ ਤੁਰੰਤ ਰੋਕ ਲਗਾਏ : ਪਵਨ ਗੁਪਤਾ
ਅਦਾਕਾਰਾ ਹੇਮਾ ਮਾਲਿਨੀ ਨੇ 1996 'ਚ ਕੋਟਾ ਦੁਸਹਿਰਾ ਮੇਲੇ 'ਚ ਜਾਣਾ ਬੰਦ ਕਰ ਦਿੱਤਾ ਸੀ। ਨਗਰ ਨਿਗਮ ਨੇ ਉਨ੍ਹਾਂ ਨੂੰ ਕਰੀਬ 2.5 ਲੱਖ ਰੁਪਏ ਐਡਵਾਂਸ ਦੇ ਦਿੱਤੇ ਸਨ ਪਰ ਉਹ ਨਹੀਂ ਆਈ। ਇਸ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਤਤਕਾਲੀ ਕੌਂਸਲਰ ਸੁਰੇਸ਼ ਗੁਰਜਰ ਮਾਮਲਾ ਅਦਾਲਤ ਵਿੱਚ ਲੈ ਗਏ ਸਨ। ਹੇਮਾ ਮਾਲਿਨੀ ਤੋਂ ਰਾਸ਼ੀ ਵਸੂਲਣ ਦੀ ਮੰਗ ਵੀ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।