ਦੀਪਿਕਾ ਤੇ ਰਿਤਿਕ ਸਟਾਰਰ ‘ਫਾਈਟਰ’ ਦਾ ‘ਹੀਰ ਆਸਮਾਨੀ’ ਗੀਤ ਰਿਲੀਜ਼

Tuesday, Jan 09, 2024 - 05:36 PM (IST)

ਦੀਪਿਕਾ ਤੇ ਰਿਤਿਕ ਸਟਾਰਰ ‘ਫਾਈਟਰ’ ਦਾ ‘ਹੀਰ ਆਸਮਾਨੀ’ ਗੀਤ ਰਿਲੀਜ਼

ਮੁੰਬਈ (ਬਿਊਰੋ) - ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਿਤਿਕ ਰੋਸ਼ਨ ਸਟਾਰਰ ਐਕਸ਼ਨ ਫਿਲਮ ‘ਫਾਈਟਰ’ ਦੀ ਰਿਲੀਜ਼ ਨੂੰ ਲੈ ਕੇ ਉਡੀਕ ਵਧਦੀ ਜਾ ਰਹੀ ਹੈ। ਹੁਣ ਟੀਮ ਫਾਈਟਰ ਨੇ ਸਾਂਗ ‘ਹੀਰ ਆਸਮਾਨੀ’ ਲਾਂਚ ਕੀਤਾ ਹੈ। ਇਹ ਗਾਣਾ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਅਟੁੱਟ ਜਨੂੰਨ ਤੇ ਸਮਰਪਣ ਦੇ ਪ੍ਰਮਾਣ ਵਜੋਂ ਖੜ੍ਹਾ ਹੈ। ‘ਹੀਰ ਆਸਮਾਨੀ’ ਬੇਅੰਤ ਕੋਸ਼ਿਸ਼ਾਂ ਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਸਾਡੇ ਬਹਾਦਰ ਸਿਪਾਹੀਆਂ ਨੂੰ ਹਵਾਈ ਖੇਤਰ ਦੀ ਰੱਖਿਆ ਲਈ ਉਤਸ਼ਾਹਿਤ ਕਰਦਾ ਹੈ। 

ਸਿਧਾਰਥ ਆਨੰਦ ਕਹਿੰਦੇ ਹਨ, ‘‘ਹੀਰ ਆਸਮਾਨੀ, ਇਕ ਅਜਿਹਾ ਟ੍ਰੈਕ ਹੈ ਜੋ ਇਕੱਠੇ ਆਉਣ ਵਾਲੇ ਏਅਰ ਡਰੈਗਨਜ਼ ਦੇ ਵਿਸ਼ੇਸ਼ ਦਲ ਨੂੰ ਸਮਰਪਿਤ ਹੈ। ਇਹ ਗਾਣਾ , ਬ੍ਰੀਫਿੰਗ ਤੇ ਟਰੇਨਿੰਗ ਸੈਸ਼ਨਾਂ ਦੇ ਨਾਲ-ਨਾਲ ਉਨ੍ਹਾਂ ਦੇ ਡਾਊਨਟਾਈਮ ਦੌਰਾਨ ਕਰਿਊ ਬਾਂਡਿੰਗ ਨੂੰ ਸ਼ੋਅ ਕੇਸ ਕਰਦਾ ਹੈ। 

‘ਹੀਰ ਆਸਮਾਨੀ’ ਦਾ ਵਿਸ਼ਾ ਇਕ ਹਵਾਈ ਸੈਨਾ ਦੇ ਪਾਇਲਟ ਬਾਰੇ ਹੈ ਜੋ ਅਸਮਾਨ ਲਈ ਆਪਣੇ ਬਿਨਾਂ ਸ਼ਰਤ ਪਿਆਰ ਤੇ ਜਨੂੰਨ ਦਾ ਪ੍ਰਗਟਾਵਾ ਕਰਦਾ ਹੈ, ਇਹ ਪਿਆਰ ਇੰਨਾ ਸ਼ੁੱਧ ਹੈ ਕਿ ਜ਼ਮੀਨ ’ਤੇ ਮੌਜੂਦ ਲੋਕਾਂ ਲਈ ਇਹ ਲਗਭਗ ਬੇਅੰਤ ਹੈ। ਇਹ ਫਿਲਮ 25 ਜਨਵਰੀ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News