ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

Wednesday, Sep 04, 2024 - 09:50 AM (IST)

ਮੁੰਬਈ (ਬਿਊਰੋ) - ਹਰਿਆਣਵੀਂ ਪ੍ਰਸਿੱਧ ਡਾਂਸਰ ਸਪਨਾ ਚੌਧਰੀ ਬੀਤੇ ਦਿਨੀਂ ਅਚਾਨਕ ਲਾਈਮਲਾਈਟ 'ਚ ਆ ਗਈ ਹੈ, ਜਦੋਂ ਉਸ ਨੇ ਅਚਾਨਕ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ। ਇਹ ਸਭ ਵੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਅਤੇ ਚਿੰਤਤ ਹੋਣ ਲੱਗੇ ਕਿ ਉਸ ਨੇ ਅਜਿਹਾ ਕਿਉਂ ਕੀਤਾ। 'ਬਿੱਗ ਬੌਸ' ਤੋਂ ਲੈ ਕੇ ਕਾਨਸ ਤੱਕ ਆਪਣਾ ਜਲਵਾ ਬਿਖੇਰਨ ਵਾਲੀ ਸਪਨਾ ਚੌਧਰੀ ਦੇ ਇੰਸਟਾਗ੍ਰਾਮ 'ਤੇ 6.1 ਮਿਲੀਅਨ ਫਾਲੋਅਰਜ਼ ਹਨ। ਸਪਨਾ ਦੇ ਪ੍ਰਸ਼ੰਸਕ ਉਸ ਦੇ ਡਾਂਸ ਦੇ ਦੀਵਾਨੇ ਹਨ ਅਤੇ ਹੁਣ ਉਸ ਦੇ ਲੁੱਕ ਦੇ ਵੀ ਪ੍ਰਸ਼ੰਸਕ ਬਣ ਗਏ ਹਨ। ਸਪਨਾ ਚੌਧਰੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਅੱਜ ਕਰੇਗੀ ਸਭ ਵੱਡਾ ਐਲਾਨ
ਦੱਸ ਦਈਏ ਕਿ ਸਪਨਾ ਚੌਧਰੀ ਨੇ ਇੰਸਟਾਗ੍ਰਾਮ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ ਅਤੇ ਨਾਲ ਹੀ ਉਸ ਨੇ ਇਕ ਇੰਸਟਾ ਸਟੋਰੀ ਪੋਸਟ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਲਿਖਿਆ ਹੈ, '4 ਸਤੰਬਰ ਨੂੰ ਸਭ ਤੋਂ ਵੱਡਾ ਐਲਾਨ।'

PunjabKesari

ਕਿਉਂ ਹਟਾਈ ਇੰਸਟਾ ਪੋਸਟ?
ਡਾਂਸਰ ਸਪਨਾ ਚੌਧਰੀ ਦੀਆਂ ਇੰਸਟਾ ਪੋਸਟਾਂ ਨੂੰ ਦੇਖ ਕੇ ਲੋਕਾਂ ਦੇ ਦਿਮਾਗ 'ਚ ਸਹੀ ਸਵਾਲ ਉੱਠ ਰਿਹਾ ਹੈ ਕਿ ਉਸ ਨੇ ਆਪਣੀਆਂ ਸਾਰੀਆਂ ਇੰਸਟਾ ਪੋਸਟਾਂ ਡਿਲੀਟ ਕਿਉਂ ਕਰ ਦਿੱਤੀਆਂ ਹਨ? ਅਜਿਹੇ 'ਚ ਸਪਨਾ ਦੀ ਇੰਸਟਾ ਸਟੋਰੀ ਨੂੰ ਦੇਖ ਕੇ ਲੱਗਦਾ ਹੈ ਕਿ ਸਪਨਾ ਜ਼ਰੂਰ ਕੋਈ ਵੱਡਾ ਐਲਾਨ ਕਰਨ ਵਾਲੀ ਹੈ, ਜਿਸ ਕਾਰਨ ਉਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇੰਸਟਾ ਪੋਸਟ ਨੂੰ ਹਟਾ ਦਿੱਤਾ ਹੈ। ਹਾਲਾਂਕਿ ਹੁਣ ਸੱਚਾਈ ਕੀ ਹੈ, ਇਹ ਆਉਣ ਵਾਲੇ ਸਮੇਂ 'ਚ ਸਾਹਮਣੇ ਆਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News