‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਉਤਾਰੀ ਕੰਗਨਾ ਰਣੌਤ ਦੀ ਜ਼ਬਰਦਸਤ ਨਕਲ, ਪ੍ਰਸ਼ੰਸਕ ਵੀ ਹੋਏ ਖੁਸ਼

Saturday, Jun 19, 2021 - 04:14 PM (IST)

‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਉਤਾਰੀ ਕੰਗਨਾ ਰਣੌਤ ਦੀ ਜ਼ਬਰਦਸਤ ਨਕਲ, ਪ੍ਰਸ਼ੰਸਕ ਵੀ ਹੋਏ ਖੁਸ਼

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ’ਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਹਰਸ਼ਾਲੀ ਮਲਹੋਤਰਾ ਰਾਤੋ-ਰਾਤ ਸਟਾਰ ਬਣ ਗਈ ਸੀ। ਫ਼ਿਲਮ ’ਚ ਮੁੰਨੀ ਤੇ ਸਲਮਾਨ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।

ਹਰਸ਼ਾਲੀ ਮਲਹੋਤਰਾ ਜਿਨ੍ਹਾਂ ਨੂੰ ਲੋਕ ‘ਮੁੰਨੀ’ ਵਜੋਂ ਜਾਣਦੇ ਹਨ, ਅਕਸਰ ਹੀ ਆਪਣੀਆਂ ਪੋਸਟਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ। ਕਈ ਵਾਰ ਉਹ ਡਾਂਸ ਵੀਡੀਓਜ਼ ਤੇ ਕਈ ਵਾਰ ਅਦਾਕਾਰੀ ਦੀਆਂ ਵੀਡੀਓਜ਼ ਪਾ ਕੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਇਹੀ ਕਾਰਨ ਹੈ ਕਿ ਇੰਸਟਾਗ੍ਰਾਮ ’ਤੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Harshaali Malhotra (@harshaalimalhotra_03)

ਇਸ ਸਿਲਸਿਲੇ ’ਚ ਹਰਸ਼ਾਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਕੰਗਨਾ ਰਣੌਤ ਦੇ ਡਾਇਲਾਗ ’ਤੇ ਜ਼ਬਰਦਸਤ ਅਦਾਕਾਰੀ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ’ਚ ਹਰਸ਼ਾਲੀ ਸ਼ਾਨਦਾਰ ਢੰਗ ਨਾਲ ਕੰਗਨਾ ਦੇ ਡਾਇਲਾਗ ’ਤੇ ਲਿਪਸਿੰਕ ਕਰ ਰਹੀ ਹੈ।

ਹਰਸ਼ਾਲੀ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ਵੀ ਕਿਹਾ ਹੈ। ਹਰਸ਼ਾਲੀ ਦੀ ਵੀਡੀਓ ’ਤੇ ਟਿੱਪਣੀ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਸੇਮ ਹਰਸ਼ਾਲੀ ਮੇਰੀ ਵੀ ਆਦਤ ਹੈ।’

 
 
 
 
 
 
 
 
 
 
 
 
 
 
 
 

A post shared by Harshaali Malhotra (@harshaalimalhotra_03)

ਇਸ ਤੋਂ ਪਹਿਲਾਂ ਹਰਸ਼ਾਲੀ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ’ਚ ਉਹ 2021 ਦੀ ਸਥਿਤੀ ਬਾਰੇ ਗੱਲ ਕਰਦੀ ਦਿਖਾਈ ਦਿੱਤੀ ਸੀ। ਇਸ ਵੀਡੀਓ ’ਚ ਹਰਸ਼ਾਲੀ ਨੇ ਕਿਹਾ ਸੀ, ‘ਆਪਣਾ ਹਰ ਦਿਨ ਇਸ ਤਰ੍ਹਾਂ ਜੀਓ ਜਿਵੇਂ ਇਹ ਆਖਰੀ ਹੈ।’ ਉਸ ਦੀ ਇਸ ਵੀਡੀਓ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News