ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’

Wednesday, Jul 12, 2023 - 05:31 PM (IST)

14 ਜੁਲਾਈ ਨੂੰ ਸਿਨੇਮਾਘਰਾਂ ’ਚ ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵੈਸਟਾਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ। ਇਸ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਫ਼ਿਲਮ ਦੇ ਮੁੱਖ ਅਦਾਕਾਰ ਹਰੀਸ਼ ਵਰਮਾ, ਅਦਾਕਾਰਾ ਸਿੰਮੀ ਚਾਹਲ ਤੇ ਲੇਖਕ ਧੀਰਜ ਕੁਮਾਰ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼–

ਸਵਾਲ– ਕਹਾਣੀ ਲਿਖਣ ਵੇਲੇ ਦਿਮਾਗ ’ਚ ਕੀ ਸੀ?
ਧੀਰਜ ਕੁਮਾਰ–
ਇਹ ਕਹਾਣੀ ਮੇਰੇ ਦਿਮਾਗ ’ਚ ਲਾਕਡਾਊਨ ਦੇ ਦਿਨਾਂ ’ਚ ਆਈ ਸੀ। ਇਸ ਵਿਸ਼ੇ ਨੂੰ ਸੋਚ ਕੇ ਨਹੀਂ ਲਿਖਿਆ ਗਿਆ, ਉਦੋਂ ਅਚਾਨਕ ਆਮਦ ਹੋਈ ਸੀ। ਤੁਸੀਂ ਜਦੋਂ ਫ਼ਿਲਮ ਦੇਖੋਗੇ ਤਾਂ ਇਸ ’ਚ ਦਿਖਾਏ ਭੂਤ ਵੀ ਤੁਹਾਨੂੰ ਆਪਣੇ ਲੱਗਣਗੇ। ਫ਼ਿਲਮ ’ਚ ਰਿਸ਼ਤੇ-ਨਾਤਿਆਂ ਦੀ ਗੱਲ ਕੀਤੀ ਗਈ ਹੈ ਤੇ ਭੂਤ ਵੀ ਕਿਊਟ ਜਿਹੇ ਹਨ।

ਸਵਾਲ– ਜੋ ਅਜ਼ੀਜ਼ ਸਾਡੇ ਤੋਂ ਵਿਛੜ ਜਾਂਦੇ ਹਨ। ਕਦੇ ਇੰਝ ਮਹਿਸੂਸ ਹੁੰਦਾ ਕਿ ਉਹ ਸਾਡੇ ਨਾਲ ਹੀ ਹਨ?
ਹਰੀਸ਼ ਵਰਮਾ–
ਜਿਹੜੇ ਅਜ਼ੀਜ਼ ਹੁੰਦੇ ਹਨ ਤੇ ਜਿਨ੍ਹਾਂ ਨਾਲ ਅਸੀਂ ਦਿਲੋਂ ਜੁੜੇ ਹੁੰਦੇ ਹਾਂ, ਉਹ ਕਿਸੇ ਨਾ ਕਿਸੇ ਤਰੀਕੇ ਸਾਡੇ ਆਲੇ-ਦੁਆਲੇ ਜ਼ਰੂਰ ਹੁੰਦੇ ਹਨ। ਉਨ੍ਹਾਂ ਦੀਆਂ ਦੁਆਵਾਂ ਹਮੇਸ਼ਾ ਨਾਲ ਰਹਿੰਦੀਆਂ ਹਨ।

ਸਵਾਲ– ਕਮਲ ਦੇ ਕਿਰਦਾਰ ਨੂੰ ਤੁਸੀਂ ਆਪਣੇ ਨਾਲ ਕਿੰਨਾ ਰਿਲੇਟ ਕਰਦੇ ਹੋ?
ਸਿੰਮੀ ਚਾਹਲ–
ਕਮਲ ਦਾ ਕਿਰਦਾਰ ਮੇਰੀ ਅਸਲ ਜ਼ਿੰਦਗੀ ਤੋਂ ਬਿਲਕੁਲ ਉਲਟ ਕਿਰਦਾਰ ਹੈ ਤੇ ਇਸ ਕਿਰਦਾਰ ਨੂੰ ਨਿਭਾਅ ਕੇ ਬਹੁਤ ਮਜ਼ਾ ਆਇਆ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਅਸਲ ਜ਼ਿੰਦਗੀ ’ਚ ਨਹੀਂ ਹੁੰਦੇ, ਉਸ ਤਰ੍ਹਾਂ ਦੇ ਕਿਰਦਾਰ ਨਿਭਾਅ ਕੇ ਜ਼ਿਆਦਾ ਮਜ਼ਾ ਆਉਂਦਾ ਹੈ।

ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖੋ ਵੀਡੀਓ ਇੰਟਰਵਿਊ–

ਸਵਾਲ– ਮੱਠੀ ਦਾ ਕਿਰਦਾਰ ਬਾਅਦ ’ਚ ਐਡ ਕੀਤਾ ਜਾਂ ਪਹਿਲਾਂ ਤੋਂ ਹੀ ਲਿਖਿਆ ਸੀ?
ਧੀਰਜ–
ਨਹੀਂ ਪਹਿਲਾਂ ਗੁੱਗੂ (ਹਰੀਸ਼) ਤੇ ਕਮਲ (ਸਿੰਮੀ) ਦਾ ਕਿਰਦਾਰ ਹੀ ਲਿਖਿਆ ਗਿਆ ਸੀ। ਜਦੋਂ ਦਿਮਾਗ ’ਚ ਫ਼ਿਲਮ ਬਣਾਉਣ ਦਾ ਵਿਚਾਰ ਆਇਆ, ਉਦੋਂ ਮੱਠੀ (ਧੀਰਜ) ਦਾ ਕਿਰਦਾਰ ਨਹੀਂ ਸੀ। ਹਰੀਸ਼ ਭਾਅ ਜੀ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਤੇ ਬਾਅਦ ’ਚ ਮੱਠੀ ਦਾ ਕਿਰਦਾਰ ਡਿਵੈਲਪ ਕੀਤਾ, ਜੋ ਫ਼ਿਲਮ ਦੇਖਣ ਤੋਂ ਬਾਅਦ ਤੁਹਾਨੂੰ ਵੀ ਪਸੰਦ ਆਵੇਗਾ।

ਸਵਾਲ– ਤੁਸੀਂ ਆਪਣੇ ਦਾਦਾ-ਦਾਦੀ ਨਾਲ ਕਿਵੇਂ ਦਾ ਰਿਸ਼ਤਾ ਸਾਂਝਾ ਕਰਦੇ ਹੋ?
ਸਿੰਮੀ–
ਮੈਂ ਸਿਰਫ ਆਪਣੀ ਨਾਨੀ ਜੀ ਨੂੰ ਹੀ ਮਿਲੀ ਹਾਂ। ਮੇਰਾ ਉਨ੍ਹਾਂ ਨਾਲ ਬਹੁਤ ਵਧੀਆ ਰਿਸ਼ਤਾ ਸੀ, ਉਹ ਬਹੁਤ ਪਿਆਰੇ ਸਨ। ਉਹ ਇਸ ਦੁਨੀਆ ’ਚ ਨਹੀਂ ਹਨ ਪਰ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਤੇ ਯਾਦ ਕਰਦੀ ਹਾਂ।

ਸਵਾਲ– ਫ਼ਿਲਮ ’ਚੋਂ ਤੁਹਾਡਾ ਫੇਵਰੇਟ ਗੀਤ ਕਿਹੜਾ ਹੈ?
ਹਰੀਸ਼–
ਮੈਨੂੰ ਇਸ ਫ਼ਿਲਮ ’ਚੋਂ 2 ਗੀਤ ਬਹੁਤ ਜ਼ਿਆਦਾ ਪਸੰਦ ਹਨ? ਇਕ ਤਾਂ ‘ਗੇੜਾ’, ਜੋ ਗੁਰਨਾਮ ਭੁੱਲਰ ਨੇ ਗਾਇਆ ਹੈ। ਦੂਜਾ ‘ਤੇਰੇ ਬੋਲ’ ਗੀਤ ਕਾਫੀ ਵਧੀਆ ਲੱਗਦਾ ਹੈ, ਜਿਸ ਨੂੰ ਪ੍ਰਭ ਗਿੱਲ ਨੇ ਗਾਇਆ ਹੈ। ਇਕ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ’ਚ ਰਿਲੀਜ਼ ਹੋਣਾ ਹੈ, ਜੋ ਸਭ ਦਾ ਫੇਵਰੇਟ ਬਣ ਜਾਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Rahul Singh

Content Editor

Related News