ਹਾਰਡੀ ਸੰਧੂ ਦਾ ਕ੍ਰਿਕੇਟ ਖਿਡਾਰੀ ਤੋਂ ਗਾਇਕ ਬਣਨ ਦਾ ਸਫ਼ਰ, ਜਾਣੋ ਹੋਰ ਵੀ ਗੱਲਾਂ

Sunday, Sep 06, 2020 - 02:21 PM (IST)

ਜਲੰਧਰ(ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੇ ਹਨ। ਕਦੀ ਕ੍ਰਿਕੇਟ ਖਿਡਾਰੀ ਰਹੇ ਹਾਰਡੀ ਸੰਧੂ ਦਾ ਗਾਇਕ ਬਣਨ ਤੱਕ ਦਾ ਸਫ਼ਰ ਬੇਹੱਦ ਦਿਲਚਸਪ ਹੈ।ਹਾਰਡੀ ਸੰਧੂ ਦਾ ਅਸਲ ਨਾਂ ਹਰਦਵਿੰਦਰ ਸਿੰਘ ਸੰਧੂ ਹੈ । ਕ੍ਰਿਕੇਟ ਖੇਡਦਿਆਂ ਲੱਗੀ ਸੱਟ ਨੇ ਹਾਰਡੀ ਨੂੰ ਖਿਡਾਰੀ ਤੋਂ ਗਾਇਕ ਬਣਾ ਦਿੱਤਾ ਤੇ ਹਾਰਡੀ ਨੇ ਹੁਣ ਬਾਲੀਵੁੱਡ ਵੱਲ ਵੀ ਰੁੱਖ ਕਰ ਲਿਆ ਹੈ।ਹਾਰਡੀ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਸਟਾਲਿਸ਼ ਲੁੱਕ ਲਈ ਵੀ ਜਾਣੇ ਜਾਂਦੇ ਹਨ।

PunjabKesari
ਹਾਰਡੀ ਸੰਧੂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਭੀੜ ਤੋਂ ਵੱਖ ਹੋ ਕੇ ਚੱਲਣ ਵਾਲੇ ਹਾਰਡੀ ਸੰਧੂ ਦੇ ਗੀਤ 'ਸੋਚ' ਨੇ ਉਸ ਦੀ ਕਿਸਮਤ ਬਦਲੀ ਹੈ ਜਿਸ ਤੋਂ ਹਾਰਡੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਹਾਲਾਂਕਿ ਇਸ ਤੋਂ ਪਹਿਲਾਂ ਵੀ ਹਾਰਡੀ ਦੇ 4 ਗੀਤ ਰਿਲੀਜ਼ ਹੋ ਚੁੱਕੇ ਸਨ ਪਰ ਉਸ ਨੂੰ ਪਛਾਣ 'ਸੋਚ' ਗੀਤ ਤੋਂ ਮਿਲੀ।ਇਸ ਤੋਂ ਬਾਅਦ ਹਾਰਡੀ ਸੰਧੂ ਨੇ ਇਕ ਤੋਂ ਇਕ ਹਿੱਟ ਗੀਤ ਦਿੱਤੇ। 'ਜੋਕਰ', 'ਸਾਹ', 'ਨਾ ਜੀ ਨਾ', 'ਹੌਰਨ ਬਲੋਅ', 'ਬੈਕ ਬੌਰਨ' ਸਮੇਤ ਕਈ ਗੀਤ ਹਿਟ ਗੀਤਾਂ ਦੀ ਲਿਸਟ 'ਚ ਸ਼ਾਮਲ ਸਨ ।

PunjabKesari

ਪੰਜਾਬੀ ਫ਼ਿਲਮਾਂ 'ਚ ਨਹੀਂ ਮਿਲੀ ਕਾਮਯਾਬੀ
ਬੇਸ਼ਕ ਹਾਰਡੀ ਸੰਧੂ ਦਾ ਗਾਇਕੀ ਦਾ ਸਫ਼ਰ ਬਹੁਤ ਵਧੀਆ ਰਿਹਾ ਪਰ ਉਹ ਬਤੌਰ ਅਦਾਕਾਰ ਆਪਣੀ ਪਹਿਚਾਣ ਨਹੀਂ ਬਣਾ ਸਕੇ। ਆਪਣੇ ਹੁਣ ਤੱਕ ਦੇ ਸਫ਼ਰ 'ਚ ਹਾਰਡੀ ਨੇ ਦੋ ਪੰਜਾਬੀ ਫ਼ਿਲਮਾਂ ਸਾਈਨ ਕੀਤੀਆਂ। 'ਯਾਰਾ ਦਾ ਕੈਚ-ਅੱਪ' ਤੇ 'ਮੇਰਾ ਮਾਹੀ' ਨਾਂ ਦੀਆਂ ਇਹ ਦੋਵੇ ਫ਼ਿਲਮਾਂ ਬੁਰੀ ਤਰ੍ਹਾਂ ਫਲਾਪ ਰਹੀਆਂ। ਇਸ ਤੋਂ ਹਾਰਡੀ ਨੇ ਕੋਈ ਵੀ ਪੰਜਾਬੀ ਫ਼ਿਲਮ ਸਾਈਨ ਨਹੀਂ ਕੀਤੀ।

PunjabKesari

ਬਾਲੀਵੁੱਡ 'ਚ ਹੋਵੇਗੀ ਐਂਟਰੀ 
ਹਾਰਡੀ ਸੰਧੂ ਦੀ ਹੁਣ ਬਾਲੀਵੁੱਡ 'ਚ ਐਂਟਰੀ ਹੋਣ ਜਾ ਰਹੀ ਹੈ। ਹਾਰਡੀ ਸੰਧੂ ਨੇ ਇਸੇ ਸਾਲ '83' ਨਾਂ ਦੀ ਹਿੰਦੀ ਫ਼ਿਲਮ ਸਾਈਨ ਕੀਤੀ ਹੈ।ਜਿਸ 'ਚ ਹਾਰਡੀ ਨੇ ਮਦਨ ਲਾਲ ਦਾ ਕਿਰਦਾਰ ਨਿਭਾਇਆ ਹੈ। ਹਾਰਡੀ ਦੀ ਇਹ ਫਿਲਮ ਇਸੇ ਸਾਲ ਅਪ੍ਰੈਲ ਮਹੀਨੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਫ਼ਿਲਮ ਰਿਲੀਜ਼ ਨਾ ਹੋ ਸਕੀ।


Lakhan

Content Editor

Related News