ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਅਤੇ ਅਲੀ ਗੋਨੀ ਦਾ ਇਸ ਕਾਰਨ ਹੋਇਆ ਸੀ ਬ੍ਰੇਕਅੱਪ

Wednesday, Aug 28, 2024 - 01:11 PM (IST)

ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਅਤੇ ਅਲੀ ਗੋਨੀ ਦਾ ਇਸ ਕਾਰਨ ਹੋਇਆ ਸੀ ਬ੍ਰੇਕਅੱਪ

ਮੁੰਬਈ- ਕ੍ਰਿਕਟਰ ਹਾਰਦਿਕ ਪੰਡਯਾ ਅਤੇ ਨਤਾਸ਼ਾ ਦੀ ਲਵ ਸਟੋਰੀ ਅਤੇ ਤਲਾਕ ਦੀਆਂ ਖਬਰਾਂ ਅਜੇ ਰੁਕੀਆਂ ਨਹੀਂ ਸਨ ਕਿ ਇੱਕ ਵੱਡਾ ਖੁਲਾਸਾ ਹੋਇਆ। ਹਾਰਦਿਕ ਨੂੰ ਡੇਟ ਕਰਨ ਤੋਂ ਪਹਿਲਾਂ ਨਤਾਸ਼ਾ ਜੈਸਮੀਨ ਭਸੀਨ ਦੇ ਪ੍ਰੇਮੀ ਅਲੀ ਗੋਨੀ ਨਾਲ ਪਿਆਰ ਕਰਦੀ ਸੀ। ਦੋਵੇਂ ਰਿਲੇਸ਼ਨਸ਼ਿਪ 'ਚ ਸਨ ਅਤੇ ਵਿਆਹ ਕਰਨ ਵਾਲੇ ਸਨ ਪਰ ਸਭ ਕੁਝ ਅਚਾਨਕ ਖਤਮ ਹੋ ਗਿਆ ਅਤੇ ਉਹ ਵੱਖ ਹੋ ਗਏ। ਨਤਾਸ਼ਾ ਅਤੇ ਹਾਰਦਿਕ ਦੇ ਤਲਾਕ ਤੋਂ ਬਾਅਦ ਹੁਣ ਅਲੀ ਗੋਨੀ ਨੇ ਆਪਣੇ ਅਤੇ ਨਤਾਸ਼ਾ ਦੇ ਰਿਸ਼ਤੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਆਪਣੇ ਅਤੀਤ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਦੋਵੇਂ ਕਿਉਂ ਵੱਖ ਹੋਏ। ਅਲੀ ਦੀਆਂ ਗੱਲਾਂ ਸੁਣ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ।ਹਾਰਦਿਕ ਪਾਂਡਿਆ ਦੀ ਪ੍ਰੇਮਿਕਾ ਬਣਨ ਤੋਂ ਪਹਿਲਾਂ ਨਤਾਸ਼ਾ ਨੇ ਅਲੀ ਨੂੰ ਡੇਟ ਕੀਤਾ ਸੀ। ਦੋਵਾਂ ਨੇ ਨੱਚ ਬਲੀਏ ਸ਼ੋਅ ਦੇ 9ਵੇਂ ਸੀਜ਼ਨ 'ਚ ਹਿੱਸਾ ਲਿਆ ਸੀ ਪਰ ਇਸ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਹੀ ਦੋਵਾਂ ਦੇ ਰਸਤੇ ਅਲੱਗ ਹੋ ਗਏ। ਨਤਾਸ਼ਾ ਜਾਂ ਅਲੀ 'ਚੋਂ ਕਿਸੇ ਨੇ ਵੀ ਆਪਣੇ ਬ੍ਰੇਕਅੱਪ ਬਾਰੇ ਗੱਲ ਨਹੀਂ ਕੀਤੀ। ਉੱਥੇ ਹੀ ਹੁਣ ਅਲੀ ਨੇ ਇਸ 'ਤੇ ਆਪਣੀ ਚੁੱਪ ਤੋੜ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਨੇ ਖਰੀਦੀ ਦਫ਼ਤਰ ਲਈ ਜ਼ਮੀਨ

ਅਲੀ ਗੋਨੀ ਨੇ ਹਾਲ ਹੀ ਵਿੱਚ ਭਾਰਤੀ ਸਿੰਘਅਤੇ ਹਰਸ਼ ਲਿੰਬਾਚੀਆ ਦੇ ਪੋਡਕਾਸਟ ਵਿਚ ਹਿੱਸਾ ਲਿਆ। ਉਸ ਨੇ ਦੱਸਿਆ ਕਿ ਨਤਾਸ਼ਾ ਨਾਲ ਉਸ ਦਾ ਰਿਸ਼ਤਾ ਚੰਗਾ ਸੀ ਪਰ ਬਾਅਦ ਵਿਚ ਸਭ ਕੁਝ ਬਦਲ ਗਿਆ। ਅਦਾਕਾਰ ਨੇ ਕਿਹਾ, 'ਜੋ ਮੇਰਾ ਇਸ ਨਾਲ ਪਹਿਲਾਂ ਰਿਲੇਸ਼ਨ ਸੀ, ਉਹ ਬਹੁਤ ਸੀਰੀਅਸ ਸੀ। ਉਸ ਦਾ ਕਾਰਨ ਇਹੀ ਸੀ ਕਿ ਉਸ ਨੇ ਮੈਨੂੰ ਕਿਹਾ ਸੀ ਕਿ ਜਦੋਂ ਅਸੀਂ ਵਿਆਹ ਕਰਾਵਾਂਗੇ ਤਾਂ ਅਲੱਗ ਰਹਾਂਗੇ।

ਇਹ ਖ਼ਬਰ ਵੀ ਪੜ੍ਹੋ -ਮਲਿਆਲਮ ਫਿਲਮ ਇੰਡਸਟਰੀ ਜਿਨਸ਼ੀ ਸੋਸ਼ਣ 'ਤੇ ਸਵਰਾ ਭਾਸਕਰ ਨੇ ਦਿੱਤੀ ਪ੍ਰਤੀਕਿਰਿਆ

ਅਲੀ ਨੇ ਇੱਥੇ ਕਿਤੇ ਵੀ ਨਤਾਸ਼ਾ ਦਾ ਨਾਂ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਉਸ ਬਾਰੇ ਹੀ ਗੱਲ ਕਰ ਰਿਹਾ ਹੈ। ਅਲੀ ਅਤੇ ਨਤਾਸ਼ਾ ਦਾ ਰਿਸ਼ਤਾ ਅਤੇ ਬ੍ਰੇਕਅੱਪ ਪ੍ਰਸ਼ੰਸਕਾਂ ਵਿਚ ਪ੍ਰਸਿੱਧ ਰਿਹਾ ਹੈ।ਅਲੀ ਨੇ ਕਿਹਾ ਕਿ ਉਹ ਜਿੱਥੇ ਵੀ ਜਾਵੇਗਾ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਵੇਗਾ। ਅਦਾਕਾਰ ਨੇ ਕਿਹਾ, 'ਮੈਂ ਪਰਿਵਾਰ ਨੂੰ ਵੱਖ ਨਹੀਂ ਕਰ ਸਕਦਾ। ਮੈਂ ਛੱਡ ਨਹੀਂ ਸਕਦਾ, ਚਾਹੇ ਦੁਨੀਆਂ ਦੀ ਕੋਈ ਵੀ ਤਾਕਤ ਆ ਜਾਵੇ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News