ਹਰਭਜਨ ਮਾਨ ਨੇ ਸਾਂਝੀ ਕੀਤੀ ਨਵੇਂ ਗੀਤ 'ਇਹ ਦਿਲ ਕਮਲਾ ਝੱਲਾ' ਦੀ ਪਹਿਲੀ ਝਲਕ

Wednesday, Jun 16, 2021 - 06:46 PM (IST)

ਹਰਭਜਨ ਮਾਨ ਨੇ ਸਾਂਝੀ ਕੀਤੀ ਨਵੇਂ ਗੀਤ 'ਇਹ ਦਿਲ ਕਮਲਾ ਝੱਲਾ' ਦੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) -  ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। 'ਇਹ ਦਿਲ ਕਮਲਾ ਝੱਲਾ' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਗਾਇਕ ਹਰਭਜਨ ਮਾਨ ਨੇ ਆਪਣੇ ਗੀਤ ਦਾ ਪੋਸਟਰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਲਿਖਿਆ ਹੈ- 'ਮਾਨ ਸਾਹਿਬ' ਦੀ ਦਿਲ ਟੁੰਬਵੀਂ ਗੀਤਕਾਰੀ, ਭਾਈ ਮੰਨਾ ਸਿੰਘ ਦੀਆਂ ਸੰਗੀਤਕ ਛੋਹਾਂ ਤੇ ਤੁਹਾਡੇ ਆਪਣੇ ਹਰਭਜਨ ਦੀ ਆਵਾਜ਼ 'ਚ ਕੁੱਝ ਤੁਹਾਡੇ, ਮੇਰੇ ਦਰਦ 💔।' ਪ੍ਰਸ਼ੰਸਕਾਂ ਵੱਲੋਂ ਪੋਸਟਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਜੇ ਗੱਲ ਕਰੀਏ ਗੀਤ 'ਇਹ ਦਿਲ ਕਮਲਾ ਝੱਲਾ' ਦੇ ਬੋਲਾਂ ਦੀ ਤਾਂ ਉਹ ਬਾਬੂ ਸਿੰਘ ਮਾਨ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਭਾਈ ਮੰਨਾ ਸਿੰਘ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਫੀਮੇਲ ਮਾਡਲ ਪ੍ਰਭ ਗਰੇਵਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ । ਇਸ ਗਾਣੇ ਦਾ ਵੀਡੀਓ ਕੁਲਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਮਾਨ ਦਾ ਇਹ ਗੀਤ 18 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਇਹ ਗੀਤ HM ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।

 
 
 
 
 
 
 
 
 
 
 
 
 
 
 
 

A post shared by Harbhajan Mann (@harbhajanmannofficial)

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਹੀ ਆਪਣੀ ਸਾਫ-ਸੁਥਰੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਜਗਤ ਦੀ ਸੇਵਾ ਕਰ ਰਹੇ ਹਨ। ਆਪਣੀ ਗਾਇਕੀ ਤੇ ਮਿੱਠੇ ਸੁਭਾਅ ਕਰਕੇ ਸੋਸ਼ਲ ਮੀਡੀਆ 'ਤੇ ਹਰਭਜਨ ਮਾਨ ਦੀ ਚੰਗੀ ਫੈਨ ਫਾਲੋਇੰਗ ਹੈ। ਗਾਇਕ ਹਰਭਜਨ ਮਾਨ ਬਹੁਤ ਜਲਦ ਵੱਡੇ ਪਰਦੇ 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਫ਼ਿਲਮ 'ਪੀ.ਆਰ' ਰਿਲੀਜ਼ ਲਈ ਤਿਆਰ ਹੈ।  


author

sunita

Content Editor

Related News