ਹਰਭਜਨ ਮਾਨ ਦੇ ਗੀਤ ''ਇਕ-ਇਕ ਸਾਹ'' ਨੂੰ ਮਿਲਿਆ ਭਰਵਾਂ ਹੁੰਗਾਰਾ
Sunday, Dec 20, 2015 - 04:50 PM (IST)

ਜਲੰਧਰ (ਸੋਮ) : ਬੀਤੇ ਦਿਨੀਂ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣਾ ਸਿੰਗਲ ਟਰੈਕ ''ਇਕ-ਇਕ ਸਾਹ'' ਰਿਲੀਜ਼ ਕੀਤਾ। ਦਿਲ ਨੂੰ ਛੂਹ ਲੈਣ ਵਾਲੇ ਇਸ ਗੀਤ ਦੇ ਬੋਲ ਪ੍ਰੀਤ ਕੰਵਲ ਨੇ ਲਿਖੇ ਹਨ ਅਤੇ ਸੰਗੀਤ ਨਿਰਦੇਸ਼ਨ ਟਾਈਗਰ ਸਟਾਈਲ ਦਾ ਹੈ। ਹਰਭਜਨ ਮਾਨ ਅਨੁਸਾਰ ਇਸ ਗੀਤ ਨੂੰ ਕੈਨੇਡਾ ਦੇ ਖੂਬਸੂਰਤ ਸਥਾਨਾਂ ''ਤੇ ਫਿਲਮਾਇਆ ਗਿਆ ਹੈ।
ਇਹ ਇਕ ਸ਼ਾਨਦਾਰ ਰੋਮਾਂਟਿਕ ਗੀਤ ਹੈ, ਜਿਸ ਨੂੰ ਬੇਹੱਦ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਕੌਮਾਂਤਰੀ ਪੱਧਰ ''ਤੇ ਫਿਲਮਾਇਆ ਗਿਆ ਹੈ। ਡਿਜ਼ੀਟਲ ਮੀਡੀਆ ''ਤੇ ਵੀ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਯੂ-ਟਿਊਬ ''ਤੇ ਅਪਲੋਡ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਅੰਦਰ ਇਸ ਨੂੰ ਇਕ ਲੱਖ ਤੋਂ ਵਧੇਰੇ ਲਾਈਕ ਮਿਲ ਗਏ ਸਨ।