‘ਹੈਪੀ ਫੈਮਿਲੀ : ਕੰਡੀਸ਼ਨਜ਼ ਅਪਲਾਈ’ ਦੀ ਟੀਮ ਨੇ ਅਹਿਮਦਾਬਾਦ ਦਾ ਕੀਤਾ ਦੌਰਾ

Sunday, Mar 19, 2023 - 11:08 AM (IST)

‘ਹੈਪੀ ਫੈਮਿਲੀ : ਕੰਡੀਸ਼ਨਜ਼ ਅਪਲਾਈ’ ਦੀ ਟੀਮ ਨੇ ਅਹਿਮਦਾਬਾਦ ਦਾ ਕੀਤਾ ਦੌਰਾ

ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਦੀ ਪਰਿਵਾਰਕ ਕਾਮੇਡੀ ਸੀਰੀਜ਼ ‘ਹੈਪੀ ਫੈਮਿਲੀ : ਕੰਡੀਸ਼ਨਜ਼ ਅਪਲਾਈ’ ਦੇ ਕਲਾਕਾਰਾਂ ਤੇ ਨਿਰਮਾਤਾਵਾਂ ਨੇ ਅਹਿਮਦਾਬਾਦ ਸ਼ਹਿਰ ਦਾ ਦੌਰਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਪੰਡਾਲ ’ਚ ਲਿਆਂਦੀ ਗਈ ‘ਥਾਰ’ ਤੇ ‘5911’ ਟਰੈਕਟਰ, ਦੇਖੋ ਤਸਵੀਰਾਂ

ਇਸ ਦੇ ਰਿਲੀਜ਼ ਹੋਣ ਦੇ ਕੁਝ ਦਿਨਾਂ ’ਚ ਇਸ ਐਪੀਸੋਡਿਕ ਸੀਰੀਜ਼ ਨੂੰ ਸ਼ਾਨਦਾਰ ਸਮੀਖਿਆਵਾਂ ਤੇ ਸ਼ਾਨਦਾਰ ਸਮੱਗਰੀ ਲਈ ਪਿਆਰ ਮਿਲ ਰਿਹਾ ਹੈ।

ਰਤਨਾ ਪਾਠਕ ਸ਼ਾਹ, ਰਾਜ ਬੱਬਰ, ਆਇਸ਼ਾ ਜੁਲਕਾ, ਸਨਾਹ ਕਪੂਰ ਤੇ ਮੀਨਲ ਸਾਹੂ ਸਣੇ ਆਨ-ਸਕ੍ਰੀਨ ਗੁਜਰਾਤੀ ਪਰਿਵਾਰ, ਨਿਰਮਾਤਾ ਜੇਡੀ ਮਜੀਠੀਆ ਤੇ ਆਤਿਸ਼ ਕਪਾਡੀਆ ਦੇ ਨਾਲ ਹਾਲ ਹੀ ’ਚ ਅਹਿਮਦਾਬਾਦ ਦਾ ਦੌਰਾ ਕੀਤਾ।

ਹੁਣ 10 ’ਚੋਂ 6 ਐਪੀਸੋਡ ਸਟ੍ਰੀਮ ਹੋ ਰਹੇ ਹਨ ਤੇ ਇਹ ਸੀਰੀਜ਼ 31 ਮਾਰਚ ਨੂੰ ਖ਼ਤਮ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News