Happy Birthday Priyanka Chopra : ਜਾਣੋ ਅਦਾਕਾਰਾ ਦੇ ਜ਼ਿੰਦਗੀ ਨਾਲ ਜੁੜੇ ਮਜ਼ੇਦਾਰ ਕਿੱਸੇ

07/18/2022 2:22:51 PM

ਬਾਲੀਵੁੱਡ ਡੈਸਕ:  ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਹੁਣ ਗਲੋਬਲ ਆਈਕਨ ਬਣ ਗਈ ਹੈ। ਅਦਾਕਾਰਾ ਨੇ ਮਿਹਨਤ ਕਰਕੇ ਇਹ ਕਾਮਯਾਬੀ ਦਾ ਮੁਕਾਮ ਹਾਸਲ ਕੀਤਾ ਹੈ। ਗਾਇਕ ਨਿਕ ਜੋਨਸ ਨੇ ਪ੍ਰਿਅੰਕਾ ਦਾ ਪੂਰਾ ਸਾਥ ਦਿੱਤਾ ਹੈ। ਇਹ ਜੋੜਾ ਅਕਸਰ ਸੁਰਖੀਆਂ ’ਚ ਰਹਿੰਦਾ ਹੈ। ਦੋਵੇਂ ਸੋਸ਼ਲ ਮੀਡੀਆ ’ਤੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਹਟਦੇ। ਤੁਹਾਨੂੰ  ਦੱਸ ਦੇਈਏ ਕਿ ਜੋੜੇ ਦੀ ਟਵਿਟਰ ’ਤੇ ਗੱਲਬਾਤ ਸ਼ੁਰੂ ਹੋਈ ਸੀ। 

PunjabKesari

ਪ੍ਰਿਅੰਕਾ ਚੋਪੜਾ ਅੱਜ ਯਾਨੀ 18 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ’ਤੇ ਅਸੀਂ ਤੁਹਾਨੂੰ ਅਦਾਕਾਰਾ ਨਾਲ ਜੁੜਿਆਂ 8 ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿਕ ਦੀ ਪਹਿਲੀ ਮੁਲਾਕਾਤ ਟਵੀਟਰ ਰਾਹੀ ਹੋਈ ਸੀ। 

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਨਿਕ ਅਤੇ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਸਾਲ 2017 ’ਚ ਵੈਨਿਟੀ ਫ਼ੇਅਰ ਆਸਕਰ ਪਾਰਟੀ ’ਚ ਹੋਈ ਸੀ। ਇਸ ਦੌਰਾਨ ਨਿਕ ਨੇ ਪ੍ਰਿਅੰਕਾ ਨੂੰ ਪਹਿਲੀ ਵਾਰ ਦੇਖਿਆ ਅਤੇ ਗੋਡਿਆਂ ਭਾਰ ਬੈਠ ਕੇ ਕਿਹਾ, ‘ਤੁਸੀਂ ਹੁਣ ਤੱਕ ਕਿੱਥੇ ਸੀ’ 

ਇਹ ਵੀ ਪੜ੍ਹੋ : ਸ਼ਵੇਤਾ ਤਿਵਾਰੀ ਨੇ ਚਿੱਟੀ ਸਾੜ੍ਹੀ ’ਚ ਦਿਖਾਏ ਖ਼ੂਬਸੂਰਤੀ ਦੇ ਜਲਵੇ, ਅਦਾਕਾਰਾ ਦੇ ਕਾਤਲ ਅੰਦਾਜ਼ ’ਤੇ ਪ੍ਰਸ਼ੰਸਕਾਂ ਹੋਏ ਦੀਵਾਨੇ

ਇਸ ਤੋਂ ਬਾਅਦ ਨਿਕ ਨੇ ਆਪਣੀ ਮਾਤਾ ਨੂੰ ਪ੍ਰਿਅੰਕਾ ਬਾਰੇ ਦੱਸਿਆ ਅਤੇ ਇੰਡੀਆ ’ਚ ਦੋ ਰੀਤੀ-ਰਿਵਾਜਾਂ ਨਾਲ ਇਨ੍ਹਾਂ ਦਾ ਵਿਆਹ ਹੋਇਆ।

PunjabKesari

2000 ’ਚ 30 ਨਵੰਬਰ ਉਹ ਦਿਨ ਸੀ ਜਦੋਂ ਪ੍ਰਿਅੰਕਾ ਚੋਪੜਾ ਨੇ ਸਿਰਫ਼ 17 ਸਾਲ ਦੀ ਉਮਰ ’ਚ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਹੋਣ ਦਾ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ : ਰਣਬੀਰ ਕਪੂਰ ਨੇ ਆਲੀਆ ਦੀ ਤੁਲਨਾ ਅਮਿਤਾਭ ਬੱਚਨ ਨਾਲ ਕੀਤੀ, ਕਿਹਾ- ‘ਇਹ ਤਾਂ ਅਮਿਤਾਭ ਬੱਚਨ...’

PunjabKesari

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਨਹੀਂ ਸਗੋਂ ਸਾਊਥ ਫ਼ਿਲਮ ਇੰਡਸਟਰੀ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2002 ’ਚ ਰਿਲੀਜ਼ ਤਾਮਿਲ ਫ਼ਿਲਮ ‘Thamizhan’ ਅਦਾਕਾਰਾ ਦੀ ਪਹਿਲੀ ਫ਼ਿਲਮ ਸੀ। ਇਸ ਤੋਂ ਬਾਅਦ  ਸਾਲ 2003 ’ਚ ਅਦਾਕਾਰਾ ਨੇ ‘ਦਿ ਹੀਰੋ ਲਵ ਸਟੋਰੀ ਆਫ਼ ਏ ਸਪਾਈ’ ’ਚ ਬਾਲੀਵੁੱਡ ਡੈਬਿਊ ਕੀਤਾ।

ਇਹ ਵੀ ਪੜ੍ਹੋ : ‘ਬਾਵਲ’ ਦੀ ਸ਼ੂਟਿੰਗ ਦੌਰਾਨ ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਮਸਤੀ, ਕਾਰ ਦੇ ਬੋਨਟ ’ਤੇ ਬੈਠੇ ਦਿੱਤੇ ਸ਼ਾਨਦਾਰ ਪੋਜ਼

ਹੁਣ ਬਾਲੀਵੁੱਡ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ਲਈ ਸੰਘਰਸ਼ ਕੀਤਾ ਅਤੇ ਇਸ ਮੁਕਾਮ ਤੱਕ ਪਹੁੰਚ ਗਈ। ਪ੍ਰਿਅੰਕਾ ਭਾਵੇ ਹੀ ਵਿਦੇਸ਼ ’ਚ  ਰਹਿ ਰਹੀ ਹੈ ਪਰ ਉਸ ਨੇ ਆਪਣਾ ਦੇਸੀ ਸਟਾਈਲ ਹੁਣ ਤੱਕ ਬਰਕਰਾਰ ਰੱਖਿਆ ਹੈ।

PunjabKesari

ਪ੍ਰਿਅੰਕਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ।


Anuradha

Content Editor

Related News