B''Day Spl : ਬੈਕ ਡਾਂਸਰ ਤੋਂ ਲੈ ਕੇ ਕੋਰਿਓਗ੍ਰਾਫਰ ਤੱਕ, ਬਹੁਤ ਲੰਬੀ ਹੈ ਫਰਾਹ ਖ਼ਾਨ ਦੇ ਸੰਘਰਸ਼ ਦੀ ਕਹਾਣੀ

Saturday, Jan 09, 2021 - 12:39 PM (IST)

B''Day Spl : ਬੈਕ ਡਾਂਸਰ ਤੋਂ ਲੈ ਕੇ ਕੋਰਿਓਗ੍ਰਾਫਰ ਤੱਕ, ਬਹੁਤ ਲੰਬੀ ਹੈ ਫਰਾਹ ਖ਼ਾਨ ਦੇ ਸੰਘਰਸ਼ ਦੀ ਕਹਾਣੀ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ, ਕੋਰਿਓਗ੍ਰਾਫਰ, ਡਾਇਰੈਕਟਰ ਫਰਾਹ ਖ਼ਾਨ 9 ਜਨਵਰੀ ਨੂੰ ਆਪਣਾ 56ਵਾਂ ਬਰਥਡੇ ਮਨਾ ਰਹੀ ਹੈ। ਬਾਲੀਵੁੱਡ ਦੇ ਵੱਡੇ-ਵੱਡੇ ਸੁਪਰਸਟਾਰਸ ਨੂੰ ਨਚਾਉਣ ਵਾਲੀ ਕੋਰਿਓਗ੍ਰਾਫਰ ਫਰਾਹ ਖ਼ਾਨ ਹੁਣ ਤਕ 100 ਤੋਂ ਵੱਧ ਗਾਣਿਆਂ ਨੂੰ ਕੋਰਿਓਗ੍ਰਾਫ ਕਰ ਚੁੱਕੀ ਹੈ ਪਰ ਫਰਾਹ ਦਾ ਬਾਲੀਵੁੱਡ 'ਚ ਸਫ਼ਰ ਇੰਨਾ ਸੌਖਾ ਨਹੀਂ ਸੀ। ਉਨ੍ਹਾਂ ਨੂੰ ਇਹ ਮੁਕਾਮ ਨੂੰ ਹਾਸਲ ਕਰਨ ਲਈ ਕਾਫ਼ੀ ਸੰਘਰਸ਼ ਕਰਨਾ ਪਿਆ, ਜਿਸਦਾ ਜ਼ਿਕਰ ਉਹ ਕਈ ਵਾਰ ਟੀਵੀ ਚੈਨਲਾਂ ਨੂੰ ਦਿੱਤੇ ਇੰਟਰਵਿਊ 'ਚ ਕਰ ਚੁੱਕੀ ਹੈ।

PunjabKesari

ਫਰਾਹ ਦਾ ਜਨਮ 9 ਜਨਵਰੀ 1965 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਮਰਾਨ ਫ਼ਿਲਮਾਂ 'ਚ ਬਤੌਰ ਡਾਇਰੈਕਟਰ ਅਤੇ ਅਦਾਕਾਰ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਆਪਣੀ ਇਕ ਫ਼ਿਲਮ 'ਐਸਾ ਬੀ ਹੋਤਾ ਹੈ' ਬਣਾਈ, ਜੋ ਫਲਾਪ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਕਰਜ਼ 'ਚ ਡੁੱਬ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਘਰ ਦਾ ਕੀਮਤੀ ਸਾਮਾਨ ਅਤੇ ਜਿਊਲਰੀ ਵੇਚ ਦਿੱਤੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਫਰਾਹ ਅਤੇ ਉਨ੍ਹਾਂ ਦੇ ਪਰਿਵਾਰ ਲਈ ਕਾਫ਼ੀ ਦੁਖਦ ਸੀ।

PunjabKesari
ਪਿਤਾ ਦੀ ਮੌਤ ਤੋਂ ਬਾਅਦ ਫਰਾਹ ਖ਼ਾਨ ਨੇ ਘਰ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕੀਤੀ ਅਤੇ ਫ਼ਿਲਮਾਂ 'ਚ ਬਤੌਰ ਬੈਕ ਗਰਾਊਂਡ ਡਾਂਸਰ ਕੰਮ ਕੀਤਾ। ਨਾਲ ਹੀ ਵਿਚ-ਵਿਚ ਸਟਾਰਸ ਨੂੰ ਡਾਂਸ ਦੇ ਨਵੇਂ ਸਟੈੱਪ ਵੀ ਸਿਖਾਉਂਦੀ ਰਹੀ। ਫਰਾਹ ਖ਼ਾਨ ਨੇ ਇਕ ਵਾਰ ਐੱਨ. ਡੀ. ਟੀ. ਵੀ. ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਸੀ ਕਿ, 1993 'ਚ ਫ਼ਿਲਮ 'ਜੋ ਜੀਤਾ ਵਹੀ ਸਿਕੰਦਰ' ਨੂੰ ਕੋਰਿਓਗ੍ਰਾਫਰ ਮਾਸਟਰ ਸਰੋਜ ਖ਼ਾਨ ਨੇ ਛੱਡ ਦਿੱਤਾ ਸੀ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਦੇ ਗਾਣੇ 'ਪਹਿਲਾ ਨਸ਼ਾ' ਨੂੰ ਕੋਰਿਓਗ੍ਰਾਫਰ ਕੀਤਾ, ਜੋ ਕਾਫ਼ੀ ਹਿੱਟ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਕਭੀ ਹਾਂ ਕਭੀ ਨਾ' ਦੇ ਗਾਣਿਆਂ ਨੂੰ ਕੋਰਿਓਗ੍ਰਾਫਰ ਕੀਤਾ ਅਤੇ ਉਨ੍ਹਾਂ ਦੀ ਸ਼ਾਹਰੁਖ ਖ਼ਾਨ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਦਾਅਵਾ ਕੀਤਾ ਕਿ ਕਦੇ ਮੌਕਾ ਮਿਲਿਆ ਤਾਂ ਉਹ ਇਕੱਠੇ ਕੰਮ ਜ਼ਰੂਰ ਕਰਨਗੇ। ਸਾਲ 2004 'ਚ ਫਰਾਹ ਖ਼ਾਨ ਨੇ ਆਪਣੀ ਪਹਿਲੀ ਫ਼ਿਲਮ ਬਣਾਈ, ਜਿਸ 'ਚ ਸ਼ਾਹਰੁਖ ਖ਼ਾਨ ਨੇ ਲੀਡ ਕਿਰਦਾਰ ਨਿਭਾਇਆ। ਫ਼ਿਲਮ ਦੇ ਸੈੱਟ 'ਤੇ ਫਰਾਹ ਖ਼ਾਨ ਦੀ ਸ਼ਿਰੀਸ਼ ਨਾਲ ਵੀ ਮੁਲਾਕਾਤ ਹੋਈ। ਸ਼ਿਰੀਸ਼ ਨੇ ਫਰਾਹ ਨੂੰ ਪ੍ਰਪੋਜ਼ ਕੀਤਾ।

PunjabKesari
ਫਰਾਹ ਖ਼ਾਨ ਨੇ ਹਾਂ ਬੋਲਣ ਲਈ ਕਾਫ਼ੀ ਲੰਬਾ ਸਮਾਂ ਲਗਾਇਆ ਸੀ, ਜਿਸਦਾ ਇਕ ਕਾਰਨ ਉਨ੍ਹਾਂ ਦਾ ਭਰਾ ਸਾਜ਼ਿਦ ਵੀ ਸੀ ਕਿਉਂਕਿ ਉਹ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਨਹੀਂ ਸੀ ਕਰਵਾ ਸਕਦੀ। ਭਰਾ ਦੇ ਹਾਂ ਬੋਲਣ ਤੋਂ ਬਾਅਦ ਦੋਵਾਂ ਨੇ ਸਾਲ 2004 'ਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਸ਼ਿਰੀਸ਼ ਅਤੇ ਫਰਾਹ ਖ਼ਾਨ ਨੇ ਮਿਲ ਕੇ 'ਓਮ ਸ਼ਾਂਤੀ ਓਮ', 'ਹੈਪੀ ਨਿਊ ਯੀਅਰ' ਜਿਹੀਆਂ ਵੱਡੀਆਂ ਫ਼ਿਲਮਾਂ ਨੂੰ ਡਾਇਰੈਕਟ ਕੀਤਾ।

PunjabKesari
ਦੱਸ ਦੇਈਏ ਕਿ ਫਰਾਹ ਖ਼ਾਨ ਨੂੰ ਆਪਣੇ ਕੰਮ ਲਈ 5 ਵਾਰ ਫ਼ਿਲਮ ਫੇਅਰ ਦਾ ਬੈਸਟ ਕੋਰਿਓਗ੍ਰਾਫੀ ਐਵਾਰਡ ਮਿਲ ਚੁੱਕਿਆ ਹੈ। ਫਰਾਹ ਖ਼ਾਨ ਟੀ. ਵੀ. ਦੇ ਸਭ ਤੋਂ ਚਰਚਿਤ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 8 ਨੂੰ ਵੀ ਹੋਸਟ ਕਰ ਚੁੱਕੀ ਹੈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News